22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਖੇਡਾਂ ਵਤਨ ਪੰਜਾਬ ਦੀਆ ਵੁਸ਼ੂ ਖੇਡਾਂ ’ਚ ਖਿਡਾਰੀਆਂ ਨੇ 4 ਗੋਲਡ, 4 ਸਿਲਵਰ ਤੇ 8 ਕਾਂਸੇ ਦੇ ਮੈਡਲ ਜਿਤੇ

ਪੱਸੀ ਕੰਢੀ, 21 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਖੇਡਾਂ ਵਤਨ ਪੰਜਾਬ ਦੀਆ ਸੀਜ਼ਨ 4 ਸੂਬਾ ਪੱਧਰੀ ਬੁਆਏ ਵੁਸ਼ੂ ਖੇਡਾਂ ਦਾ ਆਯੋਜਨ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਈਆਂ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 950 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਗੜ੍ਹਦੀਵਾਲਾ ਵੁਸ਼ੂ ਕਲੱਬ ਨੇ ਵੀ ਆਪਣੇ ਇਨ੍ਹਾਂ ਖੇਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 22-10-2026
ਪੱਸੀ ਕੰਢੀ, 21 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਖੇਡਾਂ ਵਤਨ ਪੰਜਾਬ ਦੀਆ ਸੀਜ਼ਨ 4 ਸੂਬਾ ਪੱਧਰੀ ਬੁਆਏ ਵੁਸ਼ੂ ਖੇਡਾਂ ਦਾ ਆਯੋਜਨ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਈਆਂ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 950 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਗੜ੍ਹਦੀਵਾਲਾ ਵੁਸ਼ੂ ਕਲੱਬ ਨੇ ਵੀ ਆਪਣੇ ਇਨ੍ਹਾਂ ਖੇਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਸੂਬਾ ਪੱਧਰੀ ਮੁਕਾਬਲੇ ਵਿਚ ਕਸਬਾ ਗੜ੍ਹਦੀਵਾਲਾ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 4 ਗੋਲਡ, 4 ਸਿਲਵਰ ਅਤੇ 8 ਕਾਂਸੇ ਦੇ ਮੈਡਲ ਹਾਸਲ ਕਰਕੇ ਗੜ੍ਹਦੀਵਾਲਾ ਦਾ ਨਾਂਅ ਸੂਬੇ ਪੱਧਰ ’ਤੇ ਰੌਸ਼ਨ ਕੀਤਾ। ਇਸ ਟੀਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵੁਸ਼ੂ ਐਸੋਸੀਏਸ਼ਨ ਦੇ ਟੈਕਨੀਕਲ ਡਾਇਰੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੀਮ ਵਿਚ ਯਸ਼ਵਿੰਦਰ ਸਿੰਘ, ਅੰਕੁਸ਼ ਕੁਮਾਰ, ਜਸਮੀਤ ਸਿੰਘ, ਨਮਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਜਪਜੀਤ, ਅਰਸ਼ਵੀਰ ਸਿੰਘ, ਤੇਜਵੀਰ ਸਿੰਘ, ਗੁਰਨੂਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਤਨੀਸ਼, ਅੰਮ੍ਰਿਤ, ਰਾਜਵੀਰ ਸਿੰਘ, ਸੁਪ੍ਰੀਤ ਸਿੰਘ, ਮਨਰਾਜ, ਯੁਵਰਾਜ, ਅਗਮ , ਸਹਿਭਜੋਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ 10 ਹਜ਼ਾਰ ਰੁਪਏ, ਸਿਲਵਰ ਮੈਡਲ ਜੇਤੂ ਖਿਡਾਰੀਆਂ ਨੂੰ 7 ਹਜ਼ਾਰ ਰੁਪਏ ਅਤੇ ਕਾਂਸੇ ਦਾ ਮੈਡਲ ਕਰਨ ਵਾਲੇ ਖਿਡਾਰੀਆਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਉਕਤ ਖਿਡਾਰੀਆਂ ਦੀ ਸਖ਼ਤ ਮਿਹਨਤ ਦੱਸਿਆ। ਇਸ ਟੀਮ ਲਈ ਕਸਬਾ ਗੜ੍ਹਦੀਵਾਲਾ ਦੇ ਖੇਡ ਪ੍ਰੇਮੀਆਂ ਅਤੇ ਵੁਸ਼ੂ ਐਸੋਸੀਏਸ਼ਨ ਨੇ ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਕਾਮਨਾ ਕੀਤੀਆਂ।
ਪਿਛਲੀ ਖ਼ਬਰ ਟਰੱਕ ਤੇ ਟਿੱਪਰ ਦੀ ਟੱਕਰ ’ਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੀ ਮਾਨਵੀ ਨੇ ਸੂਬਾ ਪੱਧਰੀ ਅਥਲੈਟਿਕਸ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।