22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੰਗੀਤ ਜਗਤ ’ਚ ਸੋਗ ਦੀ ਲਹਿਰ: ਮਸ਼ਹੂਰ ਪਲੇਬੈਕ ਗਾਇਕ ਕ੍ਰਿਸ਼ਨਰਾਜ ਰਾਮਾਸਾਮੀ ਦਾ ਦੇਹਾਂਤ

ਚੇਨਈ, 22 ਅਕਤੂਬਰ-ਤਾਮਿਲ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪਲੇਬੈਕ ਗਾਇਕ ਕ੍ਰਿਸ਼ਨਰਾਜ ਰਾਮਾਸਾਮੀ ਦਾ 75 ਸਾਲ ਦੀ ਉਮਰ ਵਿਚ ਚੇਨਈ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ....

ਅਜੀਤ ਡੈਸਕ 22-10-2026
ਚੇਨਈ, 22 ਅਕਤੂਬਰ-ਤਾਮਿਲ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪਲੇਬੈਕ ਗਾਇਕ ਕ੍ਰਿਸ਼ਨਰਾਜ ਰਾਮਾਸਾਮੀ ਦਾ 75 ਸਾਲ ਦੀ ਉਮਰ ਵਿਚ ਚੇਨਈ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਤਾਮਿਲ ਸਿਨੇਮਾ ਅਤੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਫਿਲਹਾਲ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕ੍ਰਿਸ਼ਨਰਾਜ ਰਾਮਾਸਾਮੀ ਨੇ ਆਪਣੀ ਦਮਦਾਰ ਅਤੇ ਵਿਲੱਖਣ ਆਵਾਜ਼ ਨਾਲ ਤਾਮਿਲ ਫਿਲਮ ਸੰਗੀਤ ਵਿਚ ਖ਼ਾਸ ਪਛਾਣ ਬਣਾਈ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਗੀਤਾਂ ਰਾਹੀਂ ਸਰੋਤਿਆਂ ਦੇ ਦਿਲਾਂ ਵਿਚ ਜਗ੍ਹਾ ਬਣਾਈ। ਮਸ਼ਹੂਰ ਸੰਗੀਤਕਾਰ ਦੇਵਾ ਨਾਲ ਉਨ੍ਹਾਂ ਨੇ ਕਈ ਗੀਤਾਂ ’ਤੇ ਕੰਮ ਕੀਤਾ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਪਿਆਰ ਮਿਲਿਆ। ਗਾਇਕ ਦੇ ਦੇਹਾਂਤ ਨਾਲ ਫਿਲਮ ਅਤੇ ਸੰਗੀਤ ਜਗਤ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਵਿਚ ਸੋਗ ਹੈ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਵੱਲੋਂ ਵੀ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪਿਛਲੀ ਖ਼ਬਰ ਹੈਰੀ ਬਰੂਕ ਦਾ ਧਮਾਕੇਦਾਰ ਦੋਹਰਾ ਸੈਂਕੜਾ, ਸ਼ੁਭਮਨ ਗਿੱਲ ਦਾ ਰਿਕਾਰਡ ਤੋੜ ਰਚਿਆ ਇਤਿਹਾਸ ! ਅਗਲੀ ਖ਼ਬਰ ਤੇਜਬੀਰ ਸਿੰਘ ਭੋਲਾ ਮਾਨ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ