22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਵੀਂ ਕਰੇਨ ਦੇ ਚਾਰੇ ਟਾਇਰ ਚੋਰੀ, ਡੇਢ ਲੱਖ ਦਾ ਨੁਕਸਾਨ

ਡੇਰਾਬੱਸੀ (ਮੋਹਾਲੀ), 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਨੇੜਲੇ ਪਿੰਡ ਸੈਦਪੁਰਾ ਵਿਚ ਅਣਪਛਾਤੇ ਚੋਰਾਂ ਵਲੋਂ...

ਅਜੀਤ ਡੈਸਕ 22-10-2026

ਡੇਰਾਬੱਸੀ (ਮੋਹਾਲੀ), 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਨੇੜਲੇ ਪਿੰਡ ਸੈਦਪੁਰਾ ਵਿਚ ਅਣਪਛਾਤੇ ਚੋਰਾਂ ਵਲੋਂ ਨਵੀਂ ਕਰੇਨ ਦੇ ਚਾਰੇ ਟਾਇਰ ਖੋਲ੍ਹ ਕੇ ਚੋਰੀ ਕਰ ਲਏ ਗਏ। ਟਾਇਰਾਂ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ।

ਪੀੜਤ ਸੋਹਨ ਲਾਲ ਨੇ ਦੱਸਿਆ ਕਿ ਸੈਦਪੁਰਾ ਵਿਚ ਉਨ੍ਹਾਂ ਦੀ ‘ਗੁਰੂ ਕਿਰਪਾ’ ਨਾਮ ਦੀ ਕੰਪਨੀ ਹੈ। ਉਹ ਦੋ ਦਿਨ ਪਹਿਲਾਂ ਹੀ ਕੰਮਕਾਜ ਲਈ ਨਵੀਂ ਕਰੇਨ ਲੈ ਕੇ ਆਏ ਸਨ। ਸਵੇਰੇ ਜਦੋਂ ਉਹ ਕਰੇਨ ਕੋਲ ਪਹੁੰਚੇ ਤਾਂ ਉਸ ਦੇ ਚਾਰੇ ਟਾਇਰ ਗਾਇਬ ਸਨ। ਇਸ ਘਟਨਾ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਕੰਮ ਵੀ ਪ੍ਰਭਾਵਿਤ ਹੋਇਆ ਹੈ।

ਪੀੜਤ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਕਾਰੋਬਾਰੀਆਂ ਨੇ ਰਾਤ ਦੀ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਡੇਰਾਬੱਸੀ ਵਿਚ ਦਿਨ ਦਿਹਾੜੇ ਏਸੀ ਦਾ ਆਉਟਰ ਚੋਰੀ ਕਰਨ ਦੀ ਕੋਸ਼ਿਸ਼, ਇਕ ਕਾਬੂ ਅਗਲੀ ਖ਼ਬਰ ਜਸਪ੍ਰੀਤ ਸਿੰਘ ਰਾਣਾ ਪੰਜਵੀਂ ਵਾਰ ਬਣੇ ਯੂਥ ਅਕਾਲੀ ਦਲ (ਬ) ਦੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ