ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਰਾਸ਼ਟਰੀ ਰਾਜ ਮਾਰਗ ਦੇ ਨਿਰਮਾਣ ਸਮੇਂ ਸਥਾਨਕ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਵਿਸ ਲਾਈਨ ਬਣਾਈ ਗਈ ਹੈ ਪਰ ਇਸ ਲਾਈਨ 'ਤੇ ਹੁਣ ਟੈਂਪੂ, ਗੱਡੀਆਂ, ਸਕੂਟਰ, ਮੋਟਰਸਾਈਕਲ ਆਦਿ ਲੋਕਾਂ ਵਲੋਂ ਖੜ੍ਹੇ ਕੀਤੇ ਜਾਣ ਕਰਕੇ ਇਸ ਲਾਈਨ 'ਤੇ ਆਵਾਜਾਈ ਬਹੁਤ ਮੁਸ਼ਕਿਲ ਹੋਈ ਪਈ ਹੈ | ਇਸ ਮੌਕੇ ਕਿਸਾਨ ਆਗੂ ਰਾਜਵੀਰ ਸਿੰਘ ਰਵੀ, ਜਗਦੀਸ਼ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਰਾਹੁਲ ਕੁਮਾਰ ਆਦਿ ਨੇ ਦੱਸਿਆ ਕਿ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਪਰ ਸਰਵਿਸ ਲਾਈਨ 'ਤੇ ਲੱਗੇ ਵਾਹਨਾਂ ਕਾਰਨ ਕਈ ਵਾਹਨ ਮੇਨ ਸੜਕ 'ਤੇ ਹੀ ਰੁਕੇ ਹੁੰਦੇ ਹਨ, ਜਿਸ ਨਾਲ ਵੱਡਾ ਹਾਦਸਾ ਹੋਣ ਦਾ ਡਰ ਲੱਗਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਦੱਸਿਆ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਦਾ ਹੱਲ ਲਈ ਕਿਸੇ ਅਧਿਕਾਰੀ ਨੇ ਕੋਈ ਯਤਨ ਨਹੀਂ ਕੀਤਾ, ਜਿਸ ਕਰਕੇ ਇਹ ਸਮੱਸਿਆ ਜਿਵੇਂ ਦੀ ਤਿਵੇਂ ਖੜ੍ਹੀ ਹੈ | ਉਨ੍ਹਾਂ ਨੇ ਸੰਬੰਧੀ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਵਿਸ ਲਾਈਨ ਦੇ ਟੈਂਪੂ ਤੇ ਹੋਰ ਗੱਡੀਆਂ ਹਟਾ ਕੇ ਆਵਾਜਾਈ ਨਿਰਵਿਘਨ ਬਣਾਈ ਜਾਵੇ | ਇਸ ਸੰਬੰਧੀ ਏ. ਐੱਸ. ਆਈ. ਲੋਕ ਰਾਮ ਭੰਗਾਲਾ ਨੇ ਕਿਹਾ ਕਿ ਇਸ ਦਾ ਹੱਲ ਜਲਦੀ ਹੋ ਜਾਵੇਗਾ |