22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਮੇਸ਼ਾ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ-ਸ਼ਰਮਾ

ਅਜੀਤ ਡੈਸਕ 22-10-2025
ਬੁੱਲ੍ਹੋਵਾਲ, 21 ਅਕਤੂਬਰ (ਲੁਗਾਣਾ) -ਬਲਾਕ ਬੁੱਲ੍ਹੋਵਾਲ ਦੀਆਂ ਬਲਾਕ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸ. ਸੀ. ਸੈ. ਸ. ਸਰਹਾਲਾ ਮੂੰਡੀਆਂ ਵਿਖੇ ਧੂਮ ਧੜਕੇ ਨਾਲ ਆਰੰਭ ਹੋਈਆਂ, ਜਿਸ ਦੀ ਆਰੰਭਤਾ ਮੁੱਖ ਮਹਿਮਾਨ ਡਿਪਟੀ ਡੀ. ਈ. ਓ. ਅਮਨਦੀਪ ਸ਼ਰਮਾ ਨੇ ਇਕ ਬੱਚੀ ਵਲੋਂ ਰੀਬਨ ਕਟਵਾ ਕੇ ਕੀਤੀ ਗਈ | ਉਨ੍ਹਾਂ ਛੋਟੀ ਉਮਰ ਦੇ ਵਿਦਿਆਰਥੀ ਖਿਡਾਰੀਆਂ ਨੂੰ ਸ਼ੁੱਭਇੱਛਾਵਾਂ ਦਿੰਦਿਆਂ ਵਧੀਆ ਖੇਡ ਲਈ ਪ੍ਰੇਰਿਤ ਕਰਦਿਆਂ ਕਿਹਾ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਮੇਸ਼ਾ ਹੀ ਦੂਜਿਆਂ ਲਈ ਪ੍ਰੇਰਨਾ ਦੀ ਮਿਸਾਲ ਬਣਦੇ ਹਨ | ਬਲਾਕ ਪੱਧਰੀ ਖੇਡਾਂ ਦੌਰਾਨ ਕਲੱਸਟਰ ਕਾਲੂਵਾਹਿਰ, ਬੀਰਮਪੁਰ, ਨੰਦਾ ਚੌਰ, ਬੁੱਲ੍ਹੋਵਾਲ, ਮਿਰਜ਼ਾਪੁਰ, ਬੂਰੇ ਜੱਟਾਂ, ਬਾਇੰਚ ਖ਼ੁਰਦ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪਹਿਲੇ ਦਿਨ ਹੋਏ ਅਥਲੈਟਿਕ ਮੁਕਾਬਲਿਆਂ ਦੌਰਾਨ 100 ਮੀ. ਦੌੜ ਲੜਕੇ 'ਚ ਪਹਿਲਾਂ ਸਥਾਨ ਸੈਂਟਰ ਨੰਦਾ ਚੌਰ, ਦੂਜਾ ਬੁੱਲ੍ਹੋਵਾਲ ਤੇ ਤੀਜਾ ਬੀਰਮਪੁਰ, ਲੜਕੀਆਂ 'ਚ ਪਹਿਲਾਂ ਸਥਾਨ ਮਿਰਜ਼ਾਪੁਰ ਸੈਂਟਰ, ਦੂਜਾ ਬੀਰਮਪੁਰ ਤੇ ਤੀਜਾ ਕਾਲੂਵਾਹਿਰ ਸੈਂਟਰ ਨੇ ਪ੍ਰਾਪਤ ਕੀਤਾ | 200 ਮੀ. ਦੌੜ ਲੜਕੇ ਪਹਿਲਾਂ ਬਾਇੰਚ ਖ਼ੁਰਦ, ਦੂਜਾ ਤੇ ਤੀਜਾ ਬੁੱਲ੍ਹੋਵਾਲ ਸੈਂਟਰ ਅਤੇ ਲੜਕੀਆਂ ਦੇ ਮੁਕਾਬਲੇ ਪਹਿਲਾਂ ਮਿਰਜ਼ਾਪੁਰ ਸੈਂਟਰ, ਦੂਜਾ ਨੰਦਾ ਚੌਰ ਤੇ ਤੀਜਾ ਬਾਇੰਚ ਖੁਰਦ ਸੈਂਟਰ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ | 400 ਮੀ.ਦੌੜ ਲੜਕੇ ਪਹਿਲਾਂ ਬੁੱਲ੍ਹੋਵਾਲ, ਦੂਜਾ ਕਾਲੂਵਾਹਿਰ ਸੈਂਟਰ ਤੇ ਲੜਕੀਆਂ 'ਚ ਪਹਿਲਾਂ ਕਾਲੂਵਾਹਿਰ ਸੈਂਟਰ, ਦੂਜਾ ਮਿਰਜ਼ਾਪੁਰ, 600 ਮੀ. ਦੌੜ ਲੜਕੇ ਪਹਿਲਾਂ ਨੰਦਾਚੌਰ, ਦੂਜਾ ਕਾਲੂਵਾਹਿਰ ਤੇ ਲੜਕੀਆਂ 'ਚ ਪਹਿਲਾਂ ਸਥਾਨ ਮਿਰਜ਼ਾਪੁਰ, ਲੰਬੀ ਛਾਲ ਲੜਕੇ ਪਹਿਲਾਂ ਕਾਲੂਵਾਹਿਰ ਸੈਂਟਰ, ਦੂਜਾ ਬਾਇੰਚ ਖੁਰਦ, ਲੜਕੀਆਂ ਵਿਚ ਪਹਿਲਾਂ ਮਿਰਜ਼ਾਪੁਰ ਤੇ ਦੂਜਾ ਕਾਲੂਵਾਹਿਰ ਸੈਂਟਰ ਦੇ ਖਿਡਾਰੀਆਂ ਨੇ ਹੋਏ ਖੇਡ ਮੁਕਾਬਲਿਆਂ ਦੌਰਾਨ ਪ੍ਰਾਪਤ ਕੀਤੇ | ਜੇਤੂ ਬੱਚਿਆਂ ਨੂੰ ਬੀ. ਐਨ. ਓ. ਸਰੂਪ ਲਾਲ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ | ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਪਾਲ ਤੇ ਜਸਜੀਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਬੀ. ਪੀ. ਈ. ਓ. ਰਾਜ ਕੁਮਾਰ, ਬੀ. ਐਨ. ਓ. ਸਰੂਪ ਲਾਲ ਸੀ. ਐੱਚ. ਟੀ. ਹਰਮੇਸ਼ ਲਾਲ, ਸੀ. ਐੱਚ. ਟੀ. ਮੀਨਾਕਸ਼ੀ, ਸੀ. ਐੱਚ. ਟੀ. ਗੁਰਦੀਪ ਸਿੰਘ, ਸੀ. ਐੱਚ. ਟੀ. ਗੁਰਮੀਤ ਕੌਰ, ਸਟੇਟ ਅਵਾਰਡੀ ਪਰਮਜੀਤ ਕੌਰ ਸੁੱਚ, ਸੁਰਿੰਦਰ ਸਿੰਘ ਜੌਹਲ, ਗੁਰਦੀਪ ਸਿੰਘ ਧੂਤ, ਸੁਰਿੰਦਰ ਧੂਤ, ਸੁਖਵਿੰਦਰ ਕੌਰ, ਰਾਜਿੰਦਰ ਕੁਮਾਰ, ਲੈਕਚਰਾਰ ਸਰਬਜੀਤ ਸਿੰਘ, ਸੁਨੀਤਾ ਰਾਣੀ, ਦਲਵੀਰ ਕੌਰ, ਜਸਵਿੰਦਰ ਪਾਲ, ਪੁਸ਼ਪਾ ਰਾਣੀ, ਰਜਨੀਸ਼, ਅਜਮੇਰ ਸਿੰਘ, ਹਰਮਨਦੀਪ ਕੌਰ, ਸਵਰਨ ਸਿੰਘ, ਸੇਵਾ ਸਿੰਘ, ਜਗਜੀਤ ਸਿੰਘ, ਕਮਲਜੀਤ ਕੌਰ, ਜਗਦੀਪ ਕੌਰ, ਜਸਜੀਤ ਕੌਰ, ਸੁਖਪਾਲ ਸਿੰਘ, ਮਨਿੰਦਰ ਸਿੰਘ, ਪਰਮਿੰਦਰ ਸਿੰਘ, ਰਜਨੀ ਅਰੋੜਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭੰਗਾਲਾ ਬੱਸ ਅੱਡੇ ਵਿਖੇ ਸਰਵਿਸ ਰੋਡ 'ਤੇ ਖੜੇ੍ਹ ਵਾਹਨ ਇਲਾਕਾ ਨਿਵਾਸੀਆਂ ਲਈ ਬਣੇ ਸਿਰਦਰਦੀ ਅਗਲੀ ਖ਼ਬਰ ਰਾਗੀ ਭਾਈ ਹਰਵਿੰਦਰ ਸਿੰਘ ਧਨੋਆ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕ ਹੋਏ ਹਾਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।