ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)-ਧੰਨ ਧੰਨ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਧਨੋਆ ਦੇ ਛੋਟੇ ਭਰਾ ਰਾਗੀ ਭਾਈ ਹਰਵਿੰਦਰ ਸਿੰਘ ਪੁੱਤਰ ਸੂਬੇਦਾਰ ਤਰਸੇਮ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਹੋਏ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਜਥਾ ਭਾਈ ਨਿਰਮਲ ਸਿੰਘ ਹਾਜੀਪੁਰ, ਹਜ਼ੂਰੀ ਰਾਗੀ ਸ੍ਰੀ ਗਰਨਾ ਸਾਹਿਬ ਭਾਈ ਮੰਗਲ ਸਿੰਘ ਬੋਦਲ ਅਤੇ ਸਾਥੀ, ਨਾਨਕਸਰ ਠਾਠ ਤੋਂ ਰਾਗੀ ਜਥਾ ਭਾਈ ਗੁਰਮੀਤ ਸਿੰਘ ਭਰੋਵਾਲ, ਰਾਗੀ ਜਥਾ ਭਾਈ ਲਖਵੀਰ ਸਿੰਘ ਕੋਲੀਆਂ ਸਾਥੀ ਭਾਈ ਕੁਲਵਿੰਦਰ ਸਿੰਘ ਨਸ਼ਹਿਰਾ ਅਤੇ ਹੋਰ ਜਥਿਆਂ ਵਲੋਂ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਰਾਗੀ ਭਾਈ ਹਰਵਿੰਦਰ ਸਿੰਘ ਨੂੰ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਜਥੇਦਾਰ ਹਰਬੰਸ ਸਿੰਘ ਮੰਝਪੁਰ ਤੇ ਉਂਕਾਰ ਸਿੰਘ ਧਾਮੀ ਵਲੋਂ ਉਨ੍ਹਾਂ ਦੀ ਜੀਵਨੀ ਬਾਰੇ ਦੱਸਦੇ ਹੋਏ ਆਪਣੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਭਾਈ ਸੁਰਜੀਤ ਸਿੰਘ ਬੱਧੂਪੁਰ ਨੇ ਨਿਭਾਈ | ਪਰਿਵਾਰ ਵਲੋਂ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਣ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਐਸ. ਜੀ. ਪੀ. ਸੀ. ਮੈਂਬਰ ਭਾਈ ਰਵਿੰਦਰ ਸਿੰਘ ਚੱਕ, ਸਰਬਜੋਤ ਸਿੰਘ ਸਾਬੀ, ਨਿਹੰਗ ਬਾਬਾ ਗੁਰਦੇਵ ਸਿੰਘ, ਗੁਰਨਾਮ ਸਿੰਘ ਬਟਾਲਾ, ਸਤਨਾਮ ਸਿੰਘ, ਗੁਰਮੀਤ ਸਿੰਘ, ਗੁਰਨਾਮ ਸਿੰਘ, ਚੀਫ਼ ਨਿਰਮਲ ਸਿੰਘ, ਭਾਈ ਮੋਹਨ ਸਿੰਘ ਟਾਂਡਾ ਰਾਮ ਸਹਾਈ, ਮੈਨੇਜਰ ਭਾਰਤ ਭੂਸ਼ਨ ਸ਼ਰਮਾ, ਗੁਰਦੀਪ ਸਿੰਘ ਟੇਰਕਿਆਣਾ, ਭੁਪਿੰਦਰ ਸਿੰਘ ਪਿੰਕੀ ਮੁਕੇਰੀਆਂ, ਭਾਈ ਸੰਤੋਖ ਸਿੰਘ ਮੁਕੇਰੀਆਂ, ਸੁਰਜੀਤ ਸਿੰਘ ਐਮਾਂ ਮਾਂਗਟ, ਰਾਜਿੰਦਰ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਸਮੂਹ ਗ੍ਰੰਥੀ ਸਭਾ ਦੇ ਮੈਂਬਰ ਤੇ ਹੋਰ ਹਾਜ਼ਰ ਸਨ |