ਨੰਗਲ ਬਿਹਾਲਾਂ, 21 ਅਕਤੂਬਰ (ਵਿਨੋਦ ਮਹਾਜਨ)-ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੰਗਲ ਬਿਹਾਲਾਂ ਵਿਖੇ ਸਾਲਾਨਾ ਵਿਸ਼ਾਲ ਦੰਗਲ ਦਾ ਆਯੋਜਨ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਠੇਕੇਦਾਰ ਪ੍ਰਦੀਪ ਕੁਮਾਰ ਪਿੰਟੂ ਨੇ ਦੱਸਿਆ ਕਿ ਸ੍ਰੀ ਸ਼ਾਸਤਰੀ ਮਹਾਰਾਜ ਪੱਲੀ ਵਾਲਿਆਂ ਦੀ ਯਾਦ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਨੰਗਲ ਬਿਹਾਲਾਂ ਵਿਖੇ 22 ਅਕਤੂਬਰ ਨੂੰ ਵਿਸ਼ਾਲ ਦੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ 'ਚ ਸੱਦੇ ਹੋਏ ਪਹਿਲਵਾਨ ਆਪਣੀ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ | ਇਸ ਮੌਕੇ ਆਸ਼ੀਰਵਾਦ ਦੇਣ ਲਈ ਸ੍ਰੀ ਗੰਗਾਧਰ ਜੀ (ਗੰਗੂ ਮਹਾਰਾਜ ਜੰਮੂ ਵਾਲੇ) ਵਿਸ਼ੇਸ਼ ਤੌਰ 'ਤੇ ਪਹੁੰਚਣਗੇ |