21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਦਭਾਵਨਾ ਸਾਈਕਲ ਯਾਤਰਾ 'ਤੇ ਨਿਕਲੇ ਸਾਬਕਾ ਸੈਨਿਕ ਦਾ ਕੀਤਾ ਸਵਾਗਤ

ਅਜੀਤ ਡੈਸਕ 22-10-2025
ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)-ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਸਾਈਕਲ ਯਾਤਰਾ 'ਤੇ ਨਿਕਲੇ ਸਾਬਕਾ ਸੈਨਿਕ ਹਵਾਲਦਾਰ ਦੇ ਪਿੰਡ ਲਮੀਨ ਵਿਖੇ ਪਹੰੁਚਣ 'ਤੇ ਸਾਬਕਾ ਸੈਨਿਕਾਂ ਵਲੋਂ ਭਰਵਾਂ ਸਵਾਗਤ ਤੇ ਸਨਮਾਨਿਤ ਕੀਤਾ | ਇਸ ਮੌਕੇ ਯਾਤਰਾ 'ਤੇ ਨਿਕਲੇ ਸਾਬਕਾ ਸੈਨਿਕ ਹਵਾਲਦਾਰ ਰਾਮ ਨਿਵਾਸ ਕੌਸ਼ਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਾਣੀਪਤ ਦੇ ਰਹਿਣ ਵਾਲੇ ਹਨ ਤੇ ਭਾਰਤੀ ਫ਼ੌਜ 'ਚ 102 ਮਧਿਆ ਤੋਪਖ਼ਾਨੇ ਤੋਂ ਸੇਵਾ ਮੁਕਤ ਹਨ | ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਇਹ ਸਦਭਾਵਨਾ ਸਾਈਕਲ ਯਾਤਰਾ ਦਾ ਮੁੱਖ ਮਕਸਦ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੋਕਾਂ ਨੂੰ ਕੁਰੱਪਸ਼ਨ ਰਹਿਤ, ਸਵੱਛ ਭਾਰਤ ਤੇ ਨਸ਼ਾ ਮੁਕਤੀ ਦੇ ਮਾਟੋ ਦਾ ਸੰਦੇਸ਼ ਦੇਣ ਲਈ ਕੱਢੀ ਗਈ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਬੜੀ ਤੇਜ਼ੀ ਨਾਲ ਨਸ਼ਿਆਂ ਦੀ ਦਲਦਲ 'ਚ ਫਸ ਰਹੀ ਹੈ, ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ | ਇਸ ਮੌਕੇ ਜਿਥੇ ਪਿੰਡ ਲਮੀਨ ਵਿਖੇ ਸਾਬਕਾ ਸੈਨਿਕਾਂ ਵਲੋਂ ਸੈਕਲਿਸਟ ਰਾਮ ਨਿਵਾਸ ਕੌਸ਼ਿਕ ਦਾ ਸਵਾਗਤ ਕੀਤਾ ਉਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਾਬਕਾ ਸੂਬੇਦਾਰ ਸੁਖਵਿੰਦਰ ਸਿੰਘ, ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਜਗੀਰ ਸਿੰਘ, ਕੈਪ. ਮਹਿੰਦਰ ਸਿੰਘ, ਜੁਗਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦਾ ਵਿਰੋਧ ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵਲੋਂ ਭਾਰੀ ਵਾਹਨਾਂ ਦੇ ਪਿੱਛੇ ਰਿਫ਼ਲੈਕਟਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।