21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵਲੋਂ ਭਾਰੀ ਵਾਹਨਾਂ ਦੇ ਪਿੱਛੇ ਰਿਫ਼ਲੈਕਟਰ ਲਗਾਏ

ਅਜੀਤ ਡੈਸਕ 22-10-2025
ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)-ਬੀਤੇ ਦਿਨੀਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪੈਂਦੇ ਕਸਬਾ ਐਮਾਂ ਮਾਂਗਟ ਤੇ ਉੱਚੀ ਬੱਸੀ ਵਿਖੇ ਸੜਕ ਦੀ ਸੁਰੱਖਿਆ ਨੂੰ ਲੈ ਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵਲੋਂ ਬੱਸਾਂ ਕਾਰਾਂ ਤੇ ਭਾਰੀ ਵਾਹਨਾਂ ਦੇ ਪਿੱਛੇ ਰਿਫ਼ਲੈਕਟਰ ਲਾਏ ਗਏ ਅਤੇ ਸੜਕ ਦੀ ਸੁਰੱਖਿਆ ਨੂੰ ਲੈ ਕੇ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਏ. ਐਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੀ ਸਰਕਸ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵਲੋਂ ਜੀ. ਟੀ. ਰੋਡ 'ਤੇ ਪੈਂਦੇ ਵੱਖ-ਵੱਖ ਢਾਬਿਆਂ ਅਤੇ ਸੜਕਾਂ 'ਤੇ ਪੈਂਦੀਆਂ ਦੁਕਾਨਾਂ ਜਿਥੇ ਆ ਕੇ ਵੱਡੇ ਟਰੱਕ ਆ ਕੇ ਖੜ੍ਹੇ ਹੁੰਦੇ ਹਨ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਵੀ ਸਮਝਾਇਆ ਤੇ ਦੁਕਾਨਦਾਰਾਂ ਨੂੰ ਵੀ ਸਮਝਾਇਆ ਗਿਆ ਕਿ ਜੀ. ਟੀ. ਰੋਡ 'ਤੇ ਟਰੱਕਾਂ ਨੂੰ ਜਦੋਂ ਵੀ ਖੜ੍ਹਾ ਕਰਦਾ ਹੈ ਤਾਂ ਸੜਕ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਟਰੱਕ ਨੂੰ ਸੜਕ ਤੋਂ ਥੱਲੇ ਲਾਹ ਕੇ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਕਿਸਮ ਦਾ ਹਾਦਸਾ ਨਾ ਵਾਪਰੇ | ਇਸ ਮੌਕੇ ਉਨ੍ਹਾਂ ਬੱਸਾਂ, ਕਾਰਾਂ, ਵੱਡੇ ਵਾਹਨਾਂ, ਗੱਡੀਆਂ ਪਿੱਛੇ ਰਿਫ਼ਲੈਕਟਰ ਲਗਾਏ ਤੇ ਉਨ੍ਹਾਂ ਨੂੰ ਰਿਫਲੈਕਟਰਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਾਂਸਟੇਬਲ ਸੁਖਰਾਜ ਸਿੰਘ ਲੇਡੀ ਕਾਂਸਟੇਬਲ ਜਸਵਿੰਦਰ ਕੌਰ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਦਭਾਵਨਾ ਸਾਈਕਲ ਯਾਤਰਾ 'ਤੇ ਨਿਕਲੇ ਸਾਬਕਾ ਸੈਨਿਕ ਦਾ ਕੀਤਾ ਸਵਾਗਤ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਬੰਦੀ ਛੋੜ ਦਿਵਸ ਤੇ ਦੀਵਾਲੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।