ਦਸੂਹਾ, 21 ਅਕਤੂਬਰ (ਕੌਸ਼ਲ)-ਆਰੀਆ ਸਮਾਜ ਦਸੂਹਾ ਦੇ ਪ੍ਰਧਾਨ ਐਡਵੋਕੇਟ ਵਿਜੇ ਕੁਮਾਰ ਬੱਸੀ ਮੈਨੇਜਰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਰਹਿਨੁਮਾਈ ਹੇਠ ਰਿਸ਼ੀ ਨਿਰਵਾਨ ਦਿਵਸ (ਦੀਵਾਲੀ) ਦਾ ਤਿਉਹਾਰ ਸ਼ਰਧਾ ਨਾਲ ਸਮੂਹ ਡੀ. ਏ. ਵੀ. ਸੰਸਥਾਵਾਂ ਦੇ ਸਹਿਯੋਗ ਨਾਲ ਹਵਨ ਯੱਗ ਕਰਵਾਇਆ | ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਬੱਸੀ ਐਡਵੋਕੇਟ ਨੇ ਸਮੂਹ ਆਰੀਆ ਸਮਾਜ ਮੈਂਬਰਾਂ, ਸਮੂਹ ਸਟਾਫ਼ ਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਸੁਆਮੀ ਦਇਆਨੰਦ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਸ਼ਵ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਇਸ ਮੌਕੇ ਉਪ ਪ੍ਰਧਾਨ ਆਰੀਆ ਸਮਾਜ ਸਵਤੰਤਰ ਕੁਮਾਰ ਚੋਪੜਾ, ਉਂਕਾਰ ਨਾਥ ਰਲਹਨ, ਊਸ਼ਾ ਰਲ੍ਹਨ, ਪਿ੍ੰਸੀਪਲ ਚੈਨ ਸਿੰਘ, ਐਡਵੋਕੇਟ ਪੁਨੀਤ ਬੱਸੀ, ਪਿ੍ੰਸੀਪਲ ਰਾਜੇਸ਼ ਗੁਪਤਾ, ਪਿ੍ੰਸੀਪਲ ਜੇ. ਪੀ. ਚੌਹਾਨ, ਹੈੱਡ ਮਾਸਟਰ ਰਮੇਸ਼ ਜਸਵਾਲ, ਸੁਮਿਤ ਚੋਪੜਾ, ਪਿ੍ੰਸੀਪਲ ਸੋਨੂੰ ਰਿਸ਼ੀ, ਜਸਬੀਰ ਸ਼ਾਸਤਰੀ, ਵਿਜਯ ਰਾਣੀ, ਦਿਆਨੰਦ ਮਾਡਲ ਸਕੂਲ ਦਸੂਹਾ, ਡੀ. ਏ. ਵੀ. ਪਿੰਡੀ ਦਾਸ ਸਕੂਲ ਦਸੂਹਾ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦਾ ਸਟਾਫ਼ ਹਾਜ਼ਰ ਸਨ | ਇਸ ਮੌਕੇ ਚਾਹ, ਪਕੌੜਿਆਂ ਦਾ ਲੰਗਰ ਵੀ ਲਗਾਇਆ |