21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕੈਪੀਟਲ ਸਮਾਲ ਫਾਇਨੈਂਸ ਬੈਂਕ ਹੁਸ਼ਿਆਰਪੁਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 22-10-2025
ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸਥਾਨਕ ਬੱਸ ਅੱਡਾ ਰੋਡ 'ਤੇ ਸਥਿਤ ਕੈਪੀਟਲ ਸਮਾਲ ਫਾਇਨੈਂਸ ਬੈਂਕ 'ਚ ਦੀਵਾਲੀ ਦਾ ਤਿਉਹਾਰ ਬੈਂਕ ਮੈਨੇਜਰ ਵਿਸ਼ਾਲ ਗੌਰਵ ਦੀ ਦੇਖ-ਰੇਖ ਹੇਠ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਟਾਫ ਵਲੋਂ ਸੁੰਦਰ ਰੰਗੋਲੀ ਬਣਾਈ ਗਈ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ | ਸਮਾਗਮ 'ਚ ਬੈਂਕ ਦੇ ਪੁਰਾਣੇ ਤੇ ਰੈਗੂਲਰ ਗ੍ਰਾਹਕਾਂ ਨੇ ਵੀ ਸਮੂਲੀਅਤ ਕੀਤੀ ਅਤੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਵਿਸ਼ਾਲ ਗੌਰਵ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਿਰਫ ਰੌਸ਼ਨੀਆਂ ਦਾ ਤਿਉਹਾਰ ਹੀ ਨਹੀਂ ਹੈ ਬਲਕਿ ਇਸ ਤਿਉਹਾਰ 'ਤੇ ਆਤਮਿਕ ਤੌਰ 'ਤੇ ਵੀ ਸਿੱਖਿਅਤ ਹੋ ਕੇ ਜੀਵਨ ਨੂੰ ਸਕਾਰਤਮਕ ਸੇਧ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ 'ਚ ਵੱਧ ਰਹੇ ਪ੍ਰਦੂਸ਼ਣ ਤੋਂ ਸੁਚੇਤ ਹੋ ਕੇ ਜਿਥੇ ਸਾਨੂੰ ਆਪ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਉਥੇ ਬੱਚਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਕਿਸੇ ਵੀ ਤਿਉਹਾਰ ਮੌਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ 'ਚ ਵਾਧਾ ਕਰਨਾ ਚਾਹੀਦਾ ਹੈ | ਇਸ ਮੌਕੇ ਹਰਜੀਤ ਪਾਲ, ਅਤੁਲ ਬਾਲੀ, ਪ੍ਰਮੋਦ ਹਾਂਡਾ, ਮੁਕੇਸ਼ ਧਵਨ, ਮਨਦੀਪ ਕੌਰ, ਤੇਜਿੰਦਰ ਕੌਰ, ਰਾਹੁਲ ਠਾਕੁਰ, ਜਸਵਿੰਦਰ ਸੂਦ, ਸਾਵਲ ਕੌਲ, ਗੁਰਪ੍ਰੀਤ ਕੌਰ ਆਦਿ ਸਮੇਤ ਸਮੂਹ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਆਰੀਆ ਸਮਾਜ ਦਸੂਹਾ ਨੇ ਰਿਸ਼ੀ ਨਿਰਵਾਨ ਦਿਵਸ (ਦੀਵਾਲੀ) ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗਲੋਬਲ ਪਬਲਿਕ ਸਕੂਲ ਰੰਗਾਂ ਭੰਗਾਲਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।