21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੀ.ਬੀ.ਆਈ. ਨੇ ਸੰਭਾਲੀ ਪਰਵਿੰਰ ਸਿੰਘ ਝੋਟਾ ਕਤਲ ਕੇਸ ਦੀ ਜਾਂਚ, ਅੱਜ ਪਰਿਵਾਰ ਤੋਂ ਕਰੇਗੀ ਪੁੱਛਗਿੱਛ

ਚੰਡੀਗੜ੍ਹ, 21 ਅਕਤੂਬਰ (ਅਜੀਤ ਬਿਊਰੋ) - ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀ.ਬੀ.ਆਈ. ਦੇ ਇਕ ਅਧਿਕਾਰੀ ਅਨੁਸਾਰ, ਬੀਤੀ ਰਾਤ ਜਾਂਚ ਟੀਮ ਮਾਮਲੇ ਨਾਲ ਸੰਬੰਧਿਤ ਰਿਕਾਰਡ ਅਤੇ ਜ਼ਬਤੀ ਸੰਬੰਧੀ ਦਸਤਾਵੇਜ਼ ਹਾਸਲ ਕਰਨ ਲਈ ਮਾਨਸਾ ਦੇ ਪੁਲਿਸ ਥਾਣੇ ਪਹੁੰਚੀ।

ਅਜੀਤ ਡੈਸਕ 21-10-2026

ਚੰਡੀਗੜ੍ਹ, 21 ਅਕਤੂਬਰ (ਅਜੀਤ ਬਿਊਰੋ) - ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀ.ਬੀ.ਆਈ. ਦੇ ਇਕ ਅਧਿਕਾਰੀ ਅਨੁਸਾਰ, ਬੀਤੀ ਰਾਤ ਜਾਂਚ ਟੀਮ ਮਾਮਲੇ ਨਾਲ ਸੰਬੰਧਿਤ ਰਿਕਾਰਡ ਅਤੇ ਜ਼ਬਤੀ ਸੰਬੰਧੀ ਦਸਤਾਵੇਜ਼ ਹਾਸਲ ਕਰਨ ਲਈ ਮਾਨਸਾ ਦੇ ਪੁਲਿਸ ਥਾਣੇ ਪਹੁੰਚੀ। ਇਸ ਸੰਬੰਧੀ ਪੁਲਿਸ ਨੂੰ ਰਸਮੀ ਪੱਤਰ ਵੀ ਜਾਰੀ ਕੀਤਾ ਗਿਆ ਹੈ।

 ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅੱਜ ਸਵੇਰੇ 11.30 ਵਜੇ ਮਾਨਸਾ ਦੇ ਸਰਕਟ ਹਾਊਸ ਪਹੁੰਚ ਰਿਹਾ ਹੈ, ਜਿੱਥੇ ਸੀ.ਬੀ.ਆਈ. ਦੀ ਟੀਮ ਵਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਹ ਪੁੱਛਗਿੱਛ ਸੀ.ਬੀ.ਆਈ. ਦੇ ਇਕ ਸੀਨੀਅਰ ਡੀ.ਆਈ.ਜੀ. ਦੀ ਅਗਵਾਈ ਹੇਠ ਹੋਵੇਗੀ। ਜਾਂਚ ਨੂੰ ਅੱਗੇ ਵਧਾਉਣ ਲਈ ਫੋਰੈਂਸਿਕ ਮਾਹਿਰਾਂ, ਡਰੱਗ ਕੰਟਰੋਲਰ ਅਤੇ ਹੋਰ ਸੰਬੰਧਿਤ ਖੇਤਰਾਂ ਦੇ ਮਾਹਿਰਾਂ ਦੀਆਂ ਟੀਮਾਂ ਵੀ ਜਲਦ ਹੀ ਮਾਨਸਾ ਪਹੁੰਚ ਰਹੀਆਂ ਹਨ। ਜਾਂਚ ਦੌਰਾਨ ਮਾਮਲੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ ਜਾਵੇਗੀ।

ਪਿਛਲੀ ਖ਼ਬਰ ਨੌਜਵਾਨ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਦੀ ਮੌਤ ਅਗਲੀ ਖ਼ਬਰ ਅਮਿਤ ਸ਼ਾਹ ਨੇ ਝੋਟਾ ਕਤਲ ਕੇਸ ਦੀ ਸੀ.ਬੀ.ਆਈ. ਜਾਂਚ ਦਾ ਵਾਅਦਾ ਤੁਰੰਤ ਨਿਭਾਇਆ - ਕੇਵਲ ਸਿੰਘ ਢਿੱਲੋਂ