ਮਿਆਣੀ, 21 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਗੁਰਾਲਾ ਵਿਖੇ ਸਮਾਜ ਸੇਵਕ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ (ਐਮ. ਡੀ. ਰਿਚੀ ਟਰੈਵਲ ਜਲੰਧਰ) ਦੇ ਸਹੁਰਾ, ਸਰਪੰਚ ਬਲਵਿੰਦਰ ਕੌਰ ਮੁਲਤਾਨੀ, ਬਲਵੀਰ ਸਿੰਘ ਇਟਲੀ, ਪ੍ਰਧਾਨ ਹਰਦਿਆਲ ਸਿੰਘ ਦੇ ਪਿਤਾ ਹੌਲਦਾਰ ਜੋਗਿੰਦਰ ਸਿੰਘ ਦਾ ਬੀਤੀ 12 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਾਡੇ ਗ੍ਰਹਿ ਪਿੰਡ ਗੁਰਾਲਾ (ਨੇੜੇ ਜਲਾਲਪੁਰ) ਵਿਖੇ 22 ਅਕਤੂਬਰ ਨੂੰ 12 ਵਜੇ ਪੈਣਗੇ | ਉਪਰੰਤ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ | ਇਸ ਮੌਕੇ ਧਾਰਮਿਕ, ਰਾਜਨੀਤਕ ਸਮਾਜ ਸੇਵੀ ਸੰਸਥਾਵਾਂ ਹੌਲਦਾਰ ਜੋਗਿੰਦਰ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੇ |