ਨਵੀਂ ਦਿੱਲੀ ਤੇ ਮਾਸਕੋ ਪ੍ਰਤੀ ਵਾਸ਼ਿੰਗਟਨ ਦੇ ਹਮਲਾਵਰ ਰਵੱਈਏ ਦੀ ਪਿੱਠਭੂਮੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ-ਰੂਸ ਸਹਿਯੋਗ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਹੈ ਤੇ ਇਹ ਸਿਰਫ਼ ਸੰਬੰਧਿਤ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਹੈ | ਰੂਸ ਨਾਲ ਭਾਰਤ ਦੇ ਊਰਜਾ ਸੰਬੰਧਾਂ ਦੇ ਸੰਦਰਭ 'ਚ ਪੁਤਿਨ ਨੇ ਕਿਹਾ ਕਿ ਕੁਝ ਦੇਸ਼ ਮਾਸਕੋ ਨਾਲ ਨੇੜਲੇ ਸੰਬੰਧਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਨਵੀਂ ਦਿੱਲੀ ਦੀ ਵਧਦੀ ਭੂਮਿਕਾ ਨੂੰ ਨਾਪਸੰਦ ਕਰਦੇ ਹਨ | ਇਕ ਇੰਟਰਵਿਊ 'ਚ ਰੂਸੀ ਰਾਸ਼ਟਰਪਤੀ ਨੇ ਮਾਸਕੋ ਵਿਰੁੱਧ ਪੱਛਮੀ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਨਵੀਂ ਦਿੱਲੀ ਨਾਲ ਊਰਜਾ ਸਹਿਯੋਗ ਕਿਸੇ ਬਾਹਰੀ ਦਬਾਅ ਤੋਂ ਪ੍ਰਭਾਵਿਤ ਨਹੀਂ ਹੋਵੇਗਾ |