21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਏਸ਼ਿਆਈ ਖ਼ੇਡਾਂ: ਹਿਮਾਂਸ਼ੂ ਅਤੇ ਰੁਦਰਾਂਕਸ਼ ਨੇ ਪੁਰਸ਼ਾਂ ਦੇ 10 ਮੀਟਰ ਰਾਈਫਲ ਮੁਕਾਬਲੇ ’ਚ ਜਿੱਤਿਆ ਚਾਂਦੀ ਅਤੇ ਕਾਂਸੀ ਦਾ ਤਗਮਾ

ਨਾਗੋਆ, 21 ਸਤੰਬਰ- ਜਾਪਾਨ ਦੇ ਨਾਗੋਆ ’ਚ ਚੱਲ ਰਹੀਆਂ ਏਸ਼ਿਆਈ ਖ਼ੇਡਾਂ ਵਿਚ ਭਾਰਤ ਨੇ ਸ਼ੂਟਿੰਗ ਵਿਚ ਦੋ ਹੋਰ ਤਗਮੇ ਜਿੱਤੇ ਹਨ।

ਅਜੀਤ ਡੈਸਕ 21-09-2026

ਨਾਗੋਆ, 21 ਸਤੰਬਰ- ਜਾਪਾਨ ਦੇ ਨਾਗੋਆ ’ਚ ਚੱਲ ਰਹੀਆਂ ਏਸ਼ਿਆਈ ਖ਼ੇਡਾਂ ਵਿਚ ਭਾਰਤ ਨੇ ਸ਼ੂਟਿੰਗ ਵਿਚ ਦੋ ਹੋਰ ਤਗਮੇ ਜਿੱਤੇ ਹਨ। ਰੁਦਰਾਕਸ਼ ਪਾਟਿਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਤੇ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਦਾ ਤਗਮਾ ਜਿੱਤਿਆ। ਰੁਦਰਕਸ਼ 230.9 ਅੰਕਾਂ ਨਾਲ ਇਸ ਮੁਕਾਬਲੇ ਵਿਚ ਤੀਜੇ ਸਥਾਨ 'ਤੇ ਰਿਹਾ। ਹਿਮਾਂਸ਼ੂ ਨੇ 252.4 ਅੰਕ ਬਣਾਏ। ਚੀਨ ਦੇ ਸ਼ੇਨ ਲਿਹਾਓ ਨੇ ਏਸ਼ਿਆਈ ਖੇਡਾਂ ਦੇ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਸ਼ੇਨ ਨੇ 254.2 ਅੰਕ ਬਣਾਏ। 

ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ... ਅਗਲੀ ਖ਼ਬਰ ਏਸ਼ਿਆਈ ਖ਼ੇਡਾਂ:ਸੁਚਿਕਾ ਤਾਰਿਆਲ ਨੇ ਮਿਕਸਡ ਮਾਰਸ਼ਲ ਆਰਟਸ 60 ਕਿੱਲੋਗ੍ਰਾਮ ਵਰਗ ’ਚ ਜਿੱਤਿਆ ਕਾਂਸੀ ਦਾ ਤਗਮਾ