04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੱਬਵਾਲੀ: ਨੋਟਿਸਾਂ ਤੋਂ ਭੜਕੇ ਹੜਤਾਲੀ 9 ਸਫ਼ਾਈ ਕਰਮਚਾਰੀਆਂ ਨੇ ਕਰਵਾਇਆ ਸਮੂਹਿਕ ਮੁੰਡਨ

ਡੱਬਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿਚ 6 ਅਗਸਤ ਤੋਂ 57 ਹੜਤਾਲੀ ਸਫ਼ਾਈ ਮੁਲਾਜਮਾਂ ਨੂੰ ਡਿਊਟੀ ’ਤੇ ਵਾਪਸ ਆਉਣ ਦੇ ਸਰਕਾਰੀ ਨੋਟਿਸ ਅਤੇ ਸੂਬੇ ਵਿਚ 23 ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੇ ਖਿਲਾਫ਼ ਸਫ਼ਾਈ ਕਰਮਚਾਰੀਆਂ ਦਾ ਰੋਹ ਅੱਜ ਸੜਕਾਂ ’ਤੇ ਉਤਰ ਆਇਆ।

ਅਜੀਤ ਡੈਸਕ 04-09-2026

ਡੱਬਵਾਲੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿਚ 6 ਅਗਸਤ ਤੋਂ 57 ਹੜਤਾਲੀ ਸਫ਼ਾਈ ਮੁਲਾਜਮਾਂ ਨੂੰ ਡਿਊਟੀ ’ਤੇ ਵਾਪਸ ਆਉਣ ਦੇ ਸਰਕਾਰੀ ਨੋਟਿਸ ਅਤੇ ਸੂਬੇ ਵਿਚ 23 ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੇ ਖਿਲਾਫ਼ ਸਫ਼ਾਈ ਕਰਮਚਾਰੀਆਂ ਦਾ ਰੋਹ ਅੱਜ ਸੜਕਾਂ ’ਤੇ ਉਤਰ ਆਇਆ। ਨਗਰਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਬੈਨਰ ਹੇਠ 9 ਸਫ਼ਾਈ ਮੁਲਾਜਮਾਂ ਨੇ ਜਨਤਕ ਤੌਰ ’ਤੇ ਸਮੂਹਿਕ ਮੁੰਡਨ ਕਰਵਾਇਆ। ਮੁੰਡਨ ਕਰਵਾਉਣ ਵਾਲੇ ਸਫਾਈ ਮੁਲਾਜਮਾਂ ਵਿੱਚ ਗਾਂਧੀ ਰਾਮ, ਸੋਹਣ ਲਾਲ, ਅਮਿਤ ਕੁਮਾਰ, ਵਿਕਰਮ, ਅਮਿਤ, ਰਮੇਸ਼, ਬੂਟਾ, ਵਿਸ਼ਾਲ ਅਤੇ ਰਮੇਸ਼ ਕੁਮਾਰ ਸ਼ਾਮਿਲ ਸਨ।

ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੇ ਦਬਾਅ ਅੱਗੇ ਝੁਕਣ ਦੀ ਬਜਾਏ ਉਨ੍ਹਾਂ ਇਹ ਕਦਮ ਚੁੱਕ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਪਰਿਸ਼ਦ ਵਲੋਂ ਨੋਟਿਸ ਜਾਰੀ ਕਰਕੇ ਹੜਤਾਲ ਖ਼ਤਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।  ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਕਿਹਾ ਕਿ ਨੋਟਿਸਾਂ ਅਤੇ ਬਰਖ਼ਾਸਤਗੀ ਵਰਗੀ ਕਾਰਵਾਈ ਨਾਲ ਸਫਾਈ ਮੁਲਾਜ਼ਮ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਸਰਕਾਰ ਨਾਲ 13 ਮਈ ਨੂੰ ਹੋਇਆ ਸਮਝੌਤਾ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਗਾਂਧੀ ਚੌਕ ’ਤੇ ਮੁੰਡਨ ਮੌਕੇ ਸਫਾਈ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਸਮੇਤ ਸਮਝੌਤੇ ਵਿਚ ਸ਼ਾਮਿਲ ਮੰਗਾਂ ਲਾਗੂ ਕੀਤੇ ਬਿਨਾਂ ਸੰਘਰਸ਼ ਖ਼ਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਦਬਾਅ ਵਧਾਏਗੀ, ਸੰਘਰਸ਼ ਓਨਾ ਹੀ ਤੇਜ਼ ਕੀਤਾ ਜਾਵੇਗਾ। ਮੁਲਾਜਮਾਂ ਨੇ ਚਿਤਾਵਨੀ ਦਿੱਤੀ ਕਿ ਨੋਟਿਸਾਂ ਅਤੇ ਕਾਰਵਾਈ ਦੇ ਬਾਵਜੂਦ ਹੜਤਾਲ ਲਗਾਤਾਰ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਮੰਗਾਂ ਨੂੰ ਲੈ ਕੇ ਹਰਿਆਣਾ ਭਰ ਦੇ ਸਫਾਈ ਮੁਲਾਜਮ ਬੀਤੀ ਛੇ ਅਗਸਤ ਤੋਂ ਲਗਾਤਾਰ ਹੜਤਾਲ 'ਤੇ ਚੱਲ ਰਹੇ ਹਨ। ਸਫਾਈ ਮੁਲਾਜ਼ਮਾਂ ਅਤੇ ਸੂਬਾ ਸਰਕਾਰ ਵਿਚ ਵੱਡੇ ਪੱਧਰ 'ਤੇ ਕਸ਼ਮਕਸ਼ ਚਲ ਰਹੀ ਹੈ। ਸਰਕਾਰ ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਹਵਾਲੇ ਤਹਿਤ ਸ਼ਹਿਰਾਂ ਅਤੇ ਕਸਬਿਆਂ ਵਿਚੋਂ ਕੂੜੇ ਦੇ ਢੇਰ ਉਠਵਾ ਰਹੀ ਹੈ, ਜਦਕਿ ਸਫਾਈ ਕਰਮਚਾਰੀ ਇਸਦਾ ਤਿੱਖਾ ਵਿਰੋਧ ਕਰ ਰਹੇ ਹਨ।

ਪਿਛਲੀ ਖ਼ਬਰ ਐਮ .ਪੀ. ਢੇਸੀ ਨੇ ਬਰਤਾਨੀਆ ਦੀ ਰੱਖਿਆ ਲਈ ਵੱਡਾ ਨਿਵੇਸ਼ ਕਰਨ ਦੀ ਲੋੜ ਦਾ ਮੁੱਦਾ ਸੰਸਦ ’ਚ ਪ੍ਰਧਾਨ ਮੰਤਰੀ ਅੱਗੇ ਰੱਖਿਆ ਅਗਲੀ ਖ਼ਬਰ ਡੱਬਵਾਲੀ ਵਿੱਚ 57 ਹੜਤਾਲੀ ਸਫ਼ਾਈ ਕਰਮਚਾਰੀਆਂ ਨੂੰ ਨੋਟਿਸ, 5 ਸਤੰਬਰ ਤੱਕ ਡਿਊਟੀ ’ਤੇ ਪਰਤਣ ਦਾ ਹੁਕਮ