27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਨੁੱਖ ਦਾ ਜੀਵਨ ਪਰਮੇਸ਼ਰ ਵਲੋਂ ਮਿਲਿਆ ਇਕ ਅਨਮੋਲ ਤੋਹਫ਼ਾ-ਲਾਰੈਂਸ ਚੌਧਰੀ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਖੇ ਪਾਸਟਰ ਕਮਲੇਸ਼ ਦੀ ਅਗਵਾਈ ਹੇਠ ਨਿਊ ਕਲਵਰੀ ਚਰਚ ਦੇ ਚੀਫ਼ ਪਾਸਟਰ ਮੁਸਤਾਕ ਮਸੀਹ ਦੀ ਯਾਦ ਵਿਚ ਮਸੀਹੀ ਸਤਿਸੰਗ ਦਾ ਕੀਤਾ ਗਿਆ ਆਯੋਜਨ ਕੀਤਾ ਗਿਆ। ਇਸ ਮੌਕੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 28-11-2026
ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਖੇ ਪਾਸਟਰ ਕਮਲੇਸ਼ ਦੀ ਅਗਵਾਈ ਹੇਠ ਨਿਊ ਕਲਵਰੀ ਚਰਚ ਦੇ ਚੀਫ਼ ਪਾਸਟਰ ਮੁਸਤਾਕ ਮਸੀਹ ਦੀ ਯਾਦ ਵਿਚ ਮਸੀਹੀ ਸਤਿਸੰਗ ਦਾ ਕੀਤਾ ਗਿਆ ਆਯੋਜਨ ਕੀਤਾ ਗਿਆ। ਇਸ ਮੌਕੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਰਥਨਾ ਨਾਲ ਸਮਾਗਮ ਨੂੰ ਸ਼ੁਰੂ ਕੀਤਾ ਗਿਆ। ਮਸੀਹੀ ਗਾਇਕ ਨੂਰ ਮੱਲੋ ਵਾਲੀਆਂ ਅਤੇ ਆਸ਼ਾ ਗਿੱਲ ਨੇ ਭਾਰੀ ਗਿਣਤੀ ਵਿਚ ਸ਼ਾਮਿਲ ਸੰਗਤਾਂ ਨਾਲ ਮਿਲ ਕੇ ਅਰਾਧਨਾ ਕੀਤੀ। ਵੱਡੀ ਗਿਣਤੀ ਵਿਚ ਆਏ ਪਾਸਟਰ ਸਾਹਿਬਾਨ ਨੇ ਸੰਗਤ ਨੂੰ ਪਵਿੱਤਰ ਬਾਈਬਲ ਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਗੁਜ਼ਾਰਨ ਦਾ ਸੰਦੇਸ਼ ਦਿੱਤਾ। ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਪਵਿੱਤਰ ਬਾਈਬਲ ਦੇ ਅਨੁਸਾਰ ਮੌਤ ਅਤੇ ਜੀਵਨ ਮਨੁੱਖੀ ਜੀਵਨ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਮਨੁੱਖ ਦਾ ਜੀਵਨ ਪਰਮੇਸ਼ਰ ਵੱਲੋਂ ਮਿਲਿਆ ਇੱਕ ਅਨਮੋਲ ਤੋਹਫ਼ਾ ਹੈ ਅਤੇ ਸਰੀਰਕ ਮੌਤ ਮਨੁੱਖੀ ਜੀਵਨ ਦਾ ਅੰਤ ਨਹੀਂ ਹੈ। ਯਿਸੂ ਮਸੀਹ ਵਿਚ ਵਿਸ਼ਵਾਸ ਕਰਨ ਵਾਲਿਆਂ ਲਈ ਸਦੀਪਕ ਜੀਵਨ ਅਤੇ ਮੁਰਦਿਆਂ ਦੇ ਜੀ ਉੱਠਣ ਦੀ ਆਸ ਹੈ। ਇਸ ਮੌਕੇ ਪਾਸਟਰ ਕਮਲੇਸ਼ ਨੇ ਸਤਿਸੰਗ ਵਿਚ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜੋਗਾ ਅਟਵਾਲ ਪ੍ਰਧਾਨ ਚਰਚ ਬਚਾਓ ਮੋਰਚਾ, ਹੀਰਾ ਸਿੰਘ, ਬਲਵੀਰ ਚੌਧਰੀ, ਪਾਸਟਰ ਇਉਨ ਮਸੀਹ, ਪਾਸਟਰ ਰਣਜੀਤ ਕੌਰ, ਆਸ਼ੀਸ਼ ਮਸੀਹ ਕੈਨੇਡਾ, ਡੈਨੀਅਲ ਮਸੀਹ, ਅਰੁਣ ਅਟਵਾਲ, ਰਿਸ਼ੂ, ਮਨਜੀਤ ਕੁਮਾਰ, ਰਵੀ ਕੁਮਾਰ, ਵਿੱਕੀ ਮਸੀਹ, ਭੂਸ਼ਨ, ਸੰਤੋਖ ਮਸੀਹ, ਸੁਨੀਲ, ਰੋਹਿਤ ਕੁਮਾਰ, ਵਿਸ਼ਾਲ ਮਸੀਹ ਅਤੇ ਦੁਸ਼ਯੰਤ, ਮੈਰੀ ਆਦਿ ਵੀ ਸ਼ਾਮਲ ਹੋਏ।
ਪਿਛਲੀ ਖ਼ਬਰ ਲੋਕ ਸੰਪਰਕ ਮੁਹਿੰਮ ਤਹਿਤ ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਨੇ ਨਵੀਂ ਆਬਾਦੀ ਦੇ ਲੋਕਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਐਸ.ਡੀ.ਐਮ. ਨੇ ਆਪਸੀ ਤਾਲਮੇਲ ਪੈਦਾ ਕਰਨ ਲਈ ਵੱਖ-ਵੱਖ ਬੋਰਡਾਂ ਦੇ ਚੇਅਰਮੈਨਾਂ ਨਾਲ ਕੀਤੀ ਮੀਟਿੰਗ ਸਰਕਾਰ ਦਾ ਕਦਮ ਸ਼ਲਾਘਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।