27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਘਰ ਦੇ ਬਾਹਰੋਂ ਖੜ੍ਹੀ ਸਕੂਟਰੀ ਚੋਰੀ

ਕਪੂਰਥਲਾ, 27 ਨਵੰਬਰ (ਸਡਾਨਾ)-ਅੱਜ ਦਿਨ ਦਿਹਾਡ਼ੇ ਮੁਹੱਲਾ ਸੰਤਪੁਰਾ ਤੋਂ ਇਕ ਅਣਪਛਾਤਾ ਵਿਅਕਤੀ ਘਰ ਦੇ ਬਾਹਰ ਖਡ਼ੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜੇਸ਼ ਕੁਮਾਰ ਵਾਸੀ ਸੰਤਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਕੂਟਰੀ ਘਰ ਦੇ ਬਾਹਰ ਖਡ਼ੀ ਕੀਤੀ ਤੇ ਜਦੋਂ ਉਹ ਕਰੀਬ ਤਿੰਨ ਵਜੇ ਬਾਹਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਸਕੂਟਰੀ ਨੰਬਰ ਪੀ.

ਅਜੀਤ ਡੈਸਕ 28-11-2026
ਕਪੂਰਥਲਾ, 27 ਨਵੰਬਰ (ਸਡਾਨਾ)-ਅੱਜ ਦਿਨ ਦਿਹਾਡ਼ੇ ਮੁਹੱਲਾ ਸੰਤਪੁਰਾ ਤੋਂ ਇਕ ਅਣਪਛਾਤਾ ਵਿਅਕਤੀ ਘਰ ਦੇ ਬਾਹਰ ਖਡ਼ੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜੇਸ਼ ਕੁਮਾਰ ਵਾਸੀ ਸੰਤਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਕੂਟਰੀ ਘਰ ਦੇ ਬਾਹਰ ਖਡ਼ੀ ਕੀਤੀ ਤੇ ਜਦੋਂ ਉਹ ਕਰੀਬ ਤਿੰਨ ਵਜੇ ਬਾਹਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਸਕੂਟਰੀ ਨੰਬਰ ਪੀ.ਬੀ.09 ਏ.ਈ. 4042 ਚੋਰੀ ਹੋ ਚੁੱਕੀ ਸੀ। ਬਹੁਤ ਭਾਲ ਕਰਨ ’ਤੇ ਵੀ ਸਕੂਟਰੀ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਘਟਨਾ ਦੀ ਸੀ.ਸੀ.ਟੀ.ਵੀ. ਪੁਲਿਸ ਨੂੰ ਦਿੱਤੀ ਹੈ। ਜਿਸ ਵਿਚ ਇਕ ਵਿਅਕਤੀ ਸਕੂਟਰੀ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ।
ਪਿਛਲੀ ਖ਼ਬਰ ਪੰਜਾਬਣ ਅਵੀਨੂਰ ਕੌਰ ਨੂੰ ਅਮਰੀਕਾ ’ਚ ਵਿਸ਼ਵ ਸਕਾਲਰ ਕੱਪ ਦੌਰਾਨ ਲੱਗੀ ਸੋਨ ਤਗਮਿਆਂ ਦੀ ਝਡ਼ੀ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ 2 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।