ਪਿੰਡ ਤਲਵੰਡੀ ਚੌਧਰੀਆਂ (ਕੋਠੇ ਸ਼ਾਲਾਪੁਰ) ਵਿਖੇ ਧਾਰਮਿਕ ਸਮਾਗਮ 3 ਦਸੰਬਰ ਨੂੰ
ਤਲਵੰਡੀ ਚੌਧਰੀਆਂ, 27 ਨਵੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ (ਕੋਠੇ ਸ਼ਾਲਾਪੁਰ )ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਘਰ ਦੇ ਕੀਤੇ ਨਿਰਮਾਣ ਸਬੰਧੀ 30ਵਾਂ ਧਾਰਮਿਕ ਸਮਾਗਮ 3 ਦਸੰਬਰ 2026 ਦਿਨ ਵੀਰਵਾਰ ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਠੇ ਸ਼ਾਲਾਪੁਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਸੰਬੰਧ ਵਿਚ 1 ਦਸੰਬਰ 2026 ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਸਾਹਿਬ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 3 ਦਸੰਬਰ 2026 ਦਿਨ ਵੀਰਵਾਰ ਨੂੰ ਪਾਏ ਜਾਣਗੇ ।
ਅਜੀਤ ਡੈਸਕ
28-11-2026