27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬਣ ਅਵੀਨੂਰ ਕੌਰ ਨੂੰ ਅਮਰੀਕਾ ’ਚ ਵਿਸ਼ਵ ਸਕਾਲਰ ਕੱਪ ਦੌਰਾਨ ਲੱਗੀ ਸੋਨ ਤਗਮਿਆਂ ਦੀ ਝਡ਼ੀ

ਕਾਲਾ ਸੰਘਿਆਂ, 27 ਨਵੰਬਰ (ਬਲਜੀਤ ਸਿੰਘ ਸੰਘਾ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਸਟਰੈਟਨ ਸਟੇਟ ਸਕੂਲ ਦੀ ਵਿਦਿਆਰਥਣ ਅਤੇ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੰਨਡ਼ਵਾਲ ਨਾਲ ਸੰਬੰਧਿਤ ਅਵੀਨੂਰ ਕੌਰ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਵਿਸ਼ਵ ਸਕਾਲਰ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਿਸ਼ਿਆਂ ’ਚ ਹਿੱਸਾ ਲੈਂਦਿਆਂ 12 ਸੋਨੇ ਦੇ ਅਤੇ ਤਿੰਨ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਬ੍ਰਿਸਬੇਨ ਤੋਂ ਸਰਦਾਰ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਹੋਣਹਾਰ ਧੀ ਇਸ ਵੇਲੇ ਦਸਵੀਂ ਕਲਾਸ ਵਿਚ ਪਡ਼੍ਹਦੀ ਹੈ।

ਪੰਜਾਬ ਦੀ ਧੀ ਅਵੀਨੂਰ ਕੌਰ ਵੱਖ-ਵੱਖ ਮੁਕਾਬਲਿਆਂ ’ਚ ਜਿੱਤੇ 12 ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਦੇ ਨਾਲ। ਅਜੀਤ ਤਸਵੀਰ 28-11-2026
ਕਾਲਾ ਸੰਘਿਆਂ, 27 ਨਵੰਬਰ (ਬਲਜੀਤ ਸਿੰਘ ਸੰਘਾ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਸਟਰੈਟਨ ਸਟੇਟ ਸਕੂਲ ਦੀ ਵਿਦਿਆਰਥਣ ਅਤੇ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੰਨਡ਼ਵਾਲ ਨਾਲ ਸੰਬੰਧਿਤ ਅਵੀਨੂਰ ਕੌਰ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਵਿਸ਼ਵ ਸਕਾਲਰ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਿਸ਼ਿਆਂ ’ਚ ਹਿੱਸਾ ਲੈਂਦਿਆਂ 12 ਸੋਨੇ ਦੇ ਅਤੇ ਤਿੰਨ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਬ੍ਰਿਸਬੇਨ ਤੋਂ ਸਰਦਾਰ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਹੋਣਹਾਰ ਧੀ ਇਸ ਵੇਲੇ ਦਸਵੀਂ ਕਲਾਸ ਵਿਚ ਪਡ਼੍ਹਦੀ ਹੈ। ਜ਼ਿਕਰਯੋਗ ਹੈ ਕਿ ਇਹ ਬੱਚੀ ਵਿਲੱਖਣ ਪ੍ਰਤਿਭਾ ਦੀ ਮਾਲਕ ਹੈ, ਉਸ ਨੇ ਬਿਨਾਂ ਕਿਸੇ ਟਿਊਸ਼ਨ, ਗਾਈਡ ਅਤੇ ਨਿਰਦੇਸ਼ਨ ਦੇ ਇਸ ਪ੍ਰਤੀਯੋਗਤਾ ਬਾਰੇ ਸੁਣਿਆ ਸੀ ਅਤੇ ਇਸ ਦੀ ਤਿਆਰੀ ਅਰੰਭ ਕਰ ਦਿੱਤੀ। ਇਸ ਦੇ ਪਹਿਲੇ ਪਡ਼ਾਅ ਤਹਿਤ ਉਸ ਨੇ ਬ੍ਰਿਸਬੇਨ ਵਿਚ ਹੋਏ ਮੁੱਢਲੀ ਪ੍ਰੀਖਿਆ ਪਾਸ ਕੀਤੀ ਤੇ ਫਿਰ ਅਗਲੇ ਪਡ਼ਾਅ ਤਹਿਤ ਨਿਊਜ਼ੀਲੈਂਡ ਵਿਚ ਜਿੱਤ ਕਰਦਿਆਂ ਅਮਰੀਕਾ ਵਿਚ ਹੋਏ ਅੰਤਿਮ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ ਸੀ। ਵਿਸ਼ਵ ਸਕਾਲਰ ਕੱਪ ਜੋ ਕਿ 2007 ਵਿਚ ਸਾਊਥ ਕੋਰੀਆ ਵਿਚ ਪਹਿਲੀ ਵਾਰ ਕਰਵਾਇਆ ਗਿਆ ਸੀ, ਹੁਣ ਪੂਰੇ ਵਿਸ਼ਵ ਵਿਚ ਸਕੂਲੀ ਵਿਦਿਆਰਥੀਆਂ ਦੀ ਬੌਧਿਕ ਪ੍ਰਤਿਭਾ ਨੂੰ ਨਿਖਾਰਨ ਵਿਚ ਯੋਗਦਾਨ ਪਾਉਣ ਵਾਲਾ ਇਕ ਮਿਆਰੀ ਕੱਪ ਬਣ ਗਿਆ ਹੈ। ਇਸ ਵਿਚ ਆਪਣੀ ਬੁੱਧੀ ਅਤੇ ਕਾਬਲੀਅਤ ਦਾ ਮੁਜ਼ਾਹਰਾ ਕਰਦਿਆਂ ਕਿਸੇ ਪੰਜਾਬੀ ਬੱਚੇ ਵੱਲੋਂ ਕੀਤਾ ਗਿਆ ਇਹ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਅਤੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਵਿਸ਼ਵ ਸਕਾਲਰ ਕੱਪ ਦੌਰਾਨ ਜਿੱਥੇ 60 ਤੋਂ ਵੱਧ ਦੇਸ਼ਾਂ ਦੇ ਬੱਚੇ ਹਿੱਸਾ ਲੈਂਦੇ ਹਨ, ਉੱਥੇ ਭਵਿੱਖ ਦੇ ਵਿਦਵਾਨ, ਵਿਗਿਆਨੀ ਅਤੇ ਖੋਜ ਕਰਤਾਵਾਂ ਨੂੰ ਪੈਦਾ ਕਰਨ ਦੀ ਪਨੀਰੀ ਤਿਆਰ ਕਰਦਾ ਹੈ। ਅਵੀਨੂਰ ਕੌਰ ਦੇ ਪ੍ਰਦਰਸ਼ਨ ਨਾਲ ਜਿੱਥੇ ਪਰਿਵਾਰ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਬਹੁਤ ਖ਼ੁਸ਼ ਹਨ, ਉੱਥੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਅਤੇ ਗੌਰਵ ਦੀ ਲਹਿਰ ਹੈ।
ਪਿਛਲੀ ਖ਼ਬਰ ਚੱਬੇਵਾਲ ਨੇ ਆਮ ਆਦਮੀ ਕਲੀਨਿਕ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਘਰ ਦੇ ਬਾਹਰੋਂ ਖੜ੍ਹੀ ਸਕੂਟਰੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।