28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜੱਗੀ ਮਾਰਕੀਟ ਤੋਂ ਡੀ.ਟੀ.ਓ. ਦਫ਼ਤਰ ਤੱਕ ਬਣਨ ਵਾਲੀ ਸਡ਼ਕ ਨਾਲ ਲੋਕਾਂ ਨੂੰ ਆਵਾਜਾਈ ਲਈ ਰਾਹਤ ਮਿਲੇਗੀ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਵਲੋਂ ਜੱਗੀ ਮਾਰਕੀਟ ਤੋਂ ਲੈ ਕੇ ਡੀ. ਟੀ.

ਅਜੀਤ ਡੈਸਕ 28-11-2026
ਕਪੂਰਥਲਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਵਲੋਂ ਜੱਗੀ ਮਾਰਕੀਟ ਤੋਂ ਲੈ ਕੇ ਡੀ.ਟੀ.ਓ. ਦਫ਼ਤਰ ਤੱਕ ਸਡ਼ਕ ਦੀ ਹੋ ਰਹੀ ਰੀ-ਕਾਰਪੇਟਿੰਗ ਦਾ ਅੱਜ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਡ਼ਕ ਦੀ ਰੀ-ਕਾਰਪੇਟਿੰਗ ਦਾ ਕੰਮ ਲਗਭਗ ਇਕ ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਨਗਰ ਨਿਗਮ ਦੇ ਹਾਊਸ ਵਲੋਂ ਪਾਸ ਕੀਤਾ ਗਿਆ ਸੀ ਤੇ ਇਹ ਕੰਮ ਮਾਰਚ ਤੋਂ ਜੂਨ ਮਹੀਨੇ ਦੌਰਾਨ ਮੁਕੰਮਲ ਕੀਤਾ ਜਾਣਾ ਸੀ, ਕਿਉਂਕਿ ਇਹ ਸਮਾਂ ਸਡ਼ਕਾਂ ਦੀ ਕਾਰਪੇਟਿੰਗ ਦੇ ਅਨੂਕੁਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਲਗਭਗ ਇਕ ਸਾਲ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਸੱਤਾਧਾਰੀ ਪਾਰਟੀ ਵਲੋਂ ਲਟਕਾਇਆ ਗਿਆ। ਕਾਂਗਰਸ ਵਿਧਾਇਕ ਨੇ ਕਿਹਾ ਕਿ ਇਹ ਸਡ਼ਕ ਕਾਂਗਰਸ ਪਾਰਟੀ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਪਾਸ ਕੀਤੀ ਗਈ, ਪਰੰਤੂ ਮੌਜੂਦਾ ਸਰਕਾਰ ਇਸਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰਨਾ ਚਾਹੁੰਦੀ ਹੈ ਜੋ ਸਹੀ ਨਹੀਂ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਕਾਂਗਰਸ ਦੀ ਅਗਵਾਈ ਵਾਲੀ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਵਿਕਾਸ ਕਾਰਜਾਂ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕਪੂਰਥਲਾ ਸ਼ਹਿਰ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਕਿਹਡ਼ੇ ਕੰਮ ਕਦੋਂ ਤੇ ਕਿਸ ਕਾਰਜਕਾਲ ਦੌਰਾਨ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਡ਼ਕ ਦੇ ਬਣਨ ਨਾਲ ਵਾਰਡ ਨੰਬਰ-9, 10, 11, 12 ਤੇ 14 ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਤੇ ਵਾਰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਆਸਾਨੀ ਹੋਵੇਗੀ। ਕਾਂਗਰਸ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਹਿਰ ਵਿਚ ਨਵੇਂ ਵਿਕਾਸ ਕਾਰਜ ਦੇ ਪ੍ਰੋਜੈਕਟ ਲਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਇਨ੍ਹਾਂ ਵਾਰਡਾਂ ਦੇ ਲੋਕਾਂ ਨੇ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਬਲਬੀਰ ਸਿੰਘ ਬੀਰਾ, ਕੌਂਸਲਰ ਨਰੈਣ ਵਸ਼ਿਸ਼ਟ, ਸੀਨੀਅਰ ਕਾਂਗਰਸ ਆਗੂ ਮਨਮੋਹਨ ਸਿੰਘ ਬਾਜਵਾ, ਰਜਿੰਦਰ ਸਿੰਘ ਪਾਲਾ ਵਾਲੀਆ, ਸਾਬਕਾ ਕੌਂਸਲਰ ਬਲਜੀਤ ਕਾਲਾ ਵੱਖ-ਵੱਖ ਵਾਰਡਾਂ ਦੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਵਾਰਡ ਨੰਬਰ 34 ਦੀ ਚਾਚੋਕੀ ਕਾਲੋਨੀ ’ਚ ਸੀਵਰੇਜ ਦੀ ਸਮੱਸਿਆ ਤੋਂ ਲੋਕ ਦੁਖੀ ਅਗਲੀ ਖ਼ਬਰ ਈ.ਟੀ.ਟੀ. ਤੋਂ ਬੀ.ਪੀ.ਈ.ਓ. ਤੱਕ ਦੀਆਂ ਤਰੱਕੀਆਂ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ-ਡੀ.ਟੀ.ਐਫ. ਆਗੂ ਡੀ.ਟੀ.ਐਫ. ਦਾ ਵਫ਼ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।