02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੰਗਤ ਰਾਮ ਮਾਹਲਾ ਨੇ ਕੀਤਾ ਰਾਸ਼ਟਰੀਯ ਸਾਂਹਸ ਮੱਲ ਸਾਂਹਸੀ ਧਰਮ ਸਮਾਜ ਸੰਘ ਦੇ ਪੰਜਾਬ ਦੇ ਮੁੱਖ ਦਫ਼ਤਰ ਦਾ ਉਦਘਾਟਨ

ਢਿਲਵਾਂ, 1 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਟੋਲ ਪਲਾਜ਼ਾ ਦੇ ਨਜ਼ਦੀਕ ਮਿਆਣੀ ਅੱਡਾ ਵਿਖੇ ਰਾਸ਼ਟਰੀਯ ਸਾਂਹਸ ਮੱਲ ਸਾਂਹਸੀ ਧਰਮ ਸਮਾਜ ਸੰਘ ਇੰਡੀਆ ਦੇ ਪੰਜਾਬ ਦੇ ਮੁੱਖ ਦਫ਼ਤਰ ਦਾ ਉਦਘਾਟਨ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਵਲੋਂ ਕੀਤਾ ਗਿਆ। ਇਸ ਮੌਕੇ ਸੰਘ ਦੇ ਸੂਬਾ ਪ੍ਰਧਾਨ ਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਕਰਵਾਏ ਸਮਾਗਮ ’ਚ ਵੱਡੀ ਗਿਣਤੀ ’ਚ ਸੰਘ ਦੇ ਅਹੁਦੇਦਾਰਾਂ ਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 02-11-2026
ਢਿਲਵਾਂ, 1 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਟੋਲ ਪਲਾਜ਼ਾ ਦੇ ਨਜ਼ਦੀਕ ਮਿਆਣੀ ਅੱਡਾ ਵਿਖੇ ਰਾਸ਼ਟਰੀਯ ਸਾਂਹਸ ਮੱਲ ਸਾਂਹਸੀ ਧਰਮ ਸਮਾਜ ਸੰਘ ਇੰਡੀਆ ਦੇ ਪੰਜਾਬ ਦੇ ਮੁੱਖ ਦਫ਼ਤਰ ਦਾ ਉਦਘਾਟਨ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਵਲੋਂ ਕੀਤਾ ਗਿਆ। ਇਸ ਮੌਕੇ ਸੰਘ ਦੇ ਸੂਬਾ ਪ੍ਰਧਾਨ ਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਕਰਵਾਏ ਸਮਾਗਮ ’ਚ ਵੱਡੀ ਗਿਣਤੀ ’ਚ ਸੰਘ ਦੇ ਅਹੁਦੇਦਾਰਾਂ ਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਨੇ ਕਿਹਾ ਕਿ ਪੰਜਾਬ ਦੇ ਇਸ ਮੁੱਖ ਦਫ਼ਤਰ ਦੀ ਸਥਾਪਨਾ ਦਾ ਮੁੱਖ ਮਕਸਦ ਸਮਾਜ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਤੇ ਸਮਾਜ ਦੀ ਭਲਾਈ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਹੈ। ਇਸ ਮੌਕੇ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਲਈ ਸਿੱਖਿਆ, ਏਕਤਾ ਤੇ ਜਾਗਰੂਕਤਾ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਧਰਮਵੀਰ ਸਿੰਘ ਮਾਹੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋਡ਼ ਹੈ। ਅੰਤ ਵਿੱਚ ਸੰਘ ਦੇ ਆਗੂਆਂ ਵੱਲੋਂ ਬਾਪੂ ਮੰਗਤ ਰਾਮ ਮਾਹਲਾ, ਮੇਜਰ ਸਿੰਘ ਕਲੇਰ, ਜਸਵੀਰ ਸਿੰਘ ਮਾਹੀਆ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਚ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਟੇਜ਼ ਸਕੱਤਰ ਦੇ ਫਰਜ਼ ਬਲਵਿੰਦਰ ਸਿੰਘ ਬਾਖੂਬੀ ਨਿਭਾਏ। ਇਸ ਮੌਕੇ ਹਰਭਜਨ ਲਾਲ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਬਨਾਰਸੀ ਲਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਪਰਮਜੀਤ ਸਿੰਘ ਚੇਅਰਮੈਨ ਪੰਜਾਬ, ਸਰੂਪ ਸਿੰਘ ਪੱਡਾ ਜੁਆਇੰਟ ਸੈਕਟਰੀ, ਜੋਗਾ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਪ੍ਰੇਮ ਹਿੰਮਤਾ ਜਲੰਧਰ, ਬਲਵਿੰਦਰ ਕੁਮਾਰ ਉਪ ਜਨਰਲ ਸਕੱਤਰ ਪੰਜਾਬ, ਗੁਰਜੰਟ ਸਿੰਘ ਮਾਹਲਾ ਸਟੇਟ ਕੋਆਰਡੀਨੇਟਰ, ਧਰਮਪ੍ਰੀਤ ਸਿੰਘ ਜ਼ਿਲ੍ਹਾ ਸੈਕਟਰੀ ਪਠਾਨਕੋਟ, ਧਰਮਿੰਦਰ ਸਿੰਘ ਉਪ ਬਲਾਕ ਪ੍ਰਧਾਨ ਪੱਡਾ ਬੇਟ, ਕੁਲਵਿੰਦਰ ਸਿੰਘ ਮਾਹਲਾ ਕੋਆਰਡੀਨੇਟਰ ਬਟਾਲਾ, ਦਿਲਬਾਗ ਸਿੰਘ ਜਨਰਲ ਸੈਕਟਰੀ ਪੰਜਾਬ ਸਰਲੀਆਂ, ਕੁਲਦੀਪ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਸਿਕੰਦਰ ਸਿੰਘ ਮਾਹਲਾ, ਗੁਰਜਸਵੰਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ-ਪੁੱਤਰ ਦੀ ਲਡ਼ਾਈ ’ਚ 4 ਜ਼ਖ਼ਮੀ ਅਗਲੀ ਖ਼ਬਰ ਸਾਹਿਤਕ ਸਮਾਗਮ ਦੌਰਾਨ ਹਰਕੇਸ਼ ਸਿੰਘ ਸਿੱਧੂ ਸਰੋਤਿਆਂ ਦੇ ਹੋਏ ਰੂ-ਬ-ਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।