02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋਆਬਾ ਜ਼ੋਨ ਦੀ 15 ਮੈਂਬਰੀ ਕੋਰ ਕਮੇਟੀ ਦਾ ਗਠਨ ਫਗਵਾਡ਼ਾ, 1 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ, ਦੋਆਬਾ ਜ਼ੋਨ ਦੇ ਇੰਚਾਰਜ ਅਤੇ ਜੈ ਭੀਮ ਟੀਮ ਪੰਜਾਬ ਦੇ ਮੁਖੀ ਡਾ.ਹਰਜਿੰਦਰ ਸਿੰਘ ਜੱਖੂ ਨੇ ਪਾਰਟੀ ਦਾ ਕੰਮ ਉਸਾਰੂ ਤਰੀਕੇ ਦੇ ਨਾਲ ਚਲਾਉਣ ਅਤੇ ਸੁਹਿਰਦ ਲੀਡਰਸ਼ਿਪ ਦੇ ਉਭਾਰ ਲਈ, ਕੌਮੀ ਸੰਘਰਸ਼ ਦੇ ਲਈ ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੀ ਅਗਵਾਈ ’ਚ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ 15 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ। ਜਿਸ ਵਿਚ ਦੋਆਬੇ ਸੀਨੀਅਰ ਜਥੇਦਾਰ ਗੁਰਦੀਪ ਸਿੰਘ ਖੁਣ ਖੁਣ, ਬੀਬੀ ਸੁਖਜੀਤ ਕੌਰ, ਗੁਰਨਾਮ ਸਿੰਘ ਸਿੰਘਡ਼ੀਵਾਲ, ਮੁਖ਼ਤਿਆਰ ਸਿੰਘ ਸੁਲਤਾਨਪੁਰ, ਸਰਬਜੀਤ ਸਿੰਘ ਖ਼ਾਲਸਾ, ਪਰਮਿੰਦਰ ਸਿੰਘ ਖ਼ਾਲਸਾ, ਮਾਸਟਰ ਕੁਲਦੀਪ, ਬੀਬਾ ਰਾਜਵਿੰਦਰ ਕੌਰ, ਬੀਬਾ ਮਨਜੀਤ ਕੌਰ ਖ਼ਾਲਸਾ, ਹਰਵਿੰਦਰ ਸਿੰਘ ਹੀਰਾ, ਇੰਜ.ਹੈਪੀ ਕੌਲ, ਦਵਿੰਦਰ ਸਿੰਘ ਖ਼ਾਲਸਾ, ਕੁਲਵੀਰ ਸਿੰਘ ਗਡ਼੍ਹਸ਼ੰਕਰ, ਗੁਰਵਿੰਦਰ ਸਿੰਘ ਮਿਆਣੀ ਅਤੇ ਨਿਰਮਲ ਸਿੰਘ ਸਮੁੱਚੀ ਟੀਮ ਦੁਆਬੇ ਦੀਆ ਵਿਚ ਸਰਗਰਮੀਆਂ ’ਚ 24 ਘੰਟੇ ਸਮਰਪਿਤ ਰਹਿਣਗੇ। ਹਿੰਦੂ ਕੰਨਿਆ ਕਾਲਜ ਵਿਖੇ ਸੁਚੇਤਨਾ ਜਾਗਰੂਕਤਾ ਹਫ਼ਤਾ ਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਕਪੂਰਥਲਾ, 1 ਨਵੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਤੇ ਕਾਲਜੀਏਟ ਸਕੂਲ ਦੇ ਐਨ. ਐਸ.

ਹਿੰਦੂ ਕੰਨਿਆ ਕਾਲਜ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਤੇ ਕਾਲਜ ਪ੍ਰਬੰਧਕ। ਤਸਵੀਰ: ਤਿਲਕਰਾਜ 02-11-2026
ਕਪੂਰਥਲਾ, 1 ਨਵੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਤੇ ਕਾਲਜੀਏਟ ਸਕੂਲ ਦੇ ਐਨ.ਐਸ.ਐਸ. ਯੂਨਿਟਾਂ ਨੇ ਸੁਚੇਤਨਾ ਜਾਗਰੂਕਤਾ ਹਫ਼ਤਾ ਮਨਾਉਣ ਲਈ ਦੋ ਦਿਨਾਂ ਵੱਖ-ਵੱਖ ਸਰਗਰਮੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਸਾਲ ਦਾ ਸੁਚੇਤਨਾ ਜਾਗਰੂਕਤਾ ਹਫ਼ਤਾ ਇਮਾਨਦਾਰੀ ਰਾਹੀਂ ਖ਼ੁਸ਼ਹਾਲੀ ਥੀਮ ਅਧੀਨ ਆਯੋਜਿਤ ਕੀਤਾ ਗਿਆ। ਜਿਸਦਾ ਉਦੇਸ਼ ਸਮਾਜ ’ਚ ਨੈਤਿਕ ਕਦਰਾਂ, ਕੀਮਤਾਂ ਤੇ ਪਾਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਸੀ। ਐਨ.ਐਸ.ਐਸ. ਯੂਨਿਟਾਂ ਨੇ ਇਕ ਹਫ਼ਤਾ ਚੱਲਣ ਵਾਲੇ ਸਮਾਗਮ ਦੌਰਾਨ ਕਈ ਸੁਚੇਤਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ। ਇਸ ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਡਾ. ਅਰਚਨਾ ਗਰਗ ਅਤੇ ਸਕੂਲ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਵੀ ਮੌਜੂਦ ਸਨ। ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ ਇਕ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿਚ ਸਾਰੇ ਐਨ.ਐਸ.ਐਸ. ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਗੁਰੂ ਗ੍ਰਾਮ ਦੇ ਵਧੀਕ ਮੁੱਖ ਸੁਚੇਤਨਾ ਅਧਿਕਾਰੀ ਕਮਲਜੀਤ ਸਿੰਘ ਸਾਹਨੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਧੋਖਾਧਡ਼ੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਚੇਤਨਤਾ ਕਮਿਸ਼ਨ ਵਲੋਂ ਇਹ ਮੁਹਿੰਮ ਰੋਕਥਾਮ ਤੇ ਚੇਤਨਤਾ ’ਤੇ ਕੇਂਦਰਿਤ ਹੈ, ਜਿਸਦਾ ਉਦੇਸ਼ ਮਜ਼ਬੂਤ ਤੇ ਜਵਾਬਦੇਹ ਪ੍ਰਣਾਲੀਆਂ ਬਣਾਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਰੀਜ਼ਨਲ ਮੈਨੇਜਰ ਸਤੀਸ਼ ਕੁਮਾਰ ਬਜਾਜ ਨੇ ਵਿਦਿਆਰਥੀਆਂ ਨੂੰ ਭਾਰਤ ਨੂੰ ਬਿਹਤਰ ਬਣਾਉਣ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਭਾਰਤ ਦੀਆਂ ਵੱਖ-ਵੱਖ ਖੇਤਰ ਵਿਚ ਮੋਹਰੀ ਔਰਤਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਵਾਏ ਕੁਇਜ਼ ਮੁਕਾਬਲੇ ’ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੁਹਿੰਮ ਤਹਿਤ ਸਾਈਬਰ ਧੋਖਾਧਡ਼ੀ ਤੇ ਭ੍ਰਿਸ਼ਟ ਾਚਾਰ ਵਿਸ਼ਿਆਂ ’ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਵਿਦਿਆਰਥਣਾਂ ਨੂੰ ਪੰਜਾਬ ਨੈਸ਼ਨਲ ਬੈਂਕ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਸੈਂਟਰ ਪੈ੍ਜ਼ੀਡੈਂਟ ਸੰਜੀਵ ਕੁਮਾਰ, ਵਿਜੀਲੈਂਸ ਅਫ਼ਸਰ ਯੁਵਰਾਜ ਆਨੰਦ ਤੋਂ ਇਲਾਵਾ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਅਮਨਜੋਤੀ, ਡਾ. ਸੁਵਿਤ ਦਾਸ, ਰਮਨਦੀਪ ਕੌਰ, ਦੀਪਕਾ ਧੀਮਾਨ, ਮੁਕਤੀ, ਰੀਨਾ, ਸਲੋਤਾ ਆਦਿ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਵਿਵੇਕ ਕੁਮਾਰ ਮੁੱਖ ਪ੍ਰਬੰਧਕ ਪੰਜਾਬ ਨੈਸ਼ਨਲ ਬੈਂਕ ਤੇ ਰਮਨਦੀਪ ਕੌਰ ਵਲੋਂ ਕੀਤਾ।
ਪਿਛਲੀ ਖ਼ਬਰ ਅਜੀਤ, ਜਲੰਧਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਏ.ਆਈ. ਦੇ ਵਧਦੇ ਰੁਝਾਨ ਸੰਬੰਧੀ ਫੈਕਲਟੀ ਡਿਵੈਲਪਮੈਂਟ ਸਮਾਗਮ ਡਾ. ਹਰਦੀਪ ਸ... ਅਗਲੀ ਖ਼ਬਰ ਪਾਵਰਕਾਮ ਦੇ ਪੈਨਸ਼ਨਰਾਂ ਦੀਆਂ ਰੁਕੀਆਂ ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ-ਅਨਸਾਰੀ, ਬੁਟਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।