ਸਾਹਿਤਕ ਸਮਾਗਮ ਦੌਰਾਨ ਹਰਕੇਸ਼ ਸਿੰਘ ਸਿੱਧੂ ਸਰੋਤਿਆਂ ਦੇ ਹੋਏ ਰੂ-ਬ-ਰੂ
ਸੰਗਰੂਰ, 1 ਨਵੰਬਰ (ਸੁਖਵਿੰਦਰ ਸਿੰਘ ਫੁੱਲ)–ਪੰਜਾਬੀ ਦੇ ਨਾਮਵਰ ਸਾਹਿਤਕਾਰ ਡਾ. ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸਾਹਿਤਕਾਰ ਦਾ ਦਰਜ਼ਾ ਕਿਸੇ ਸਰਕਾਰੀ ਅਧਿਕਾਰੀ ਨਾਲੋਂ ਉੱਚਾ ਹੁੰਦਾ ਹੈ ਕਿਉਂਕਿ ਅਧਿਕਾਰੀ ਦੀਆਂ ਸੇਵਾਵਾਂ ਦੀ ਸੇਵਾ ਮੁਕਤੀ ਹੋ ਜਾਂਦੀ ਹੈ ਪਰ ਸਾਹਿਤਕਾਰ ਸਮਾਜ ਵਿਚ ਚਿਰਸਥਾਈ ਵਿਚਰਦਾ ਹੈ।
ਸ
ਸਾਹਿਤਕ ਸਮਾਗਮ ਦੌਰਾਨ ਹਰਕੇਸ਼ ਸਿੰਘ ਸਿੱਧੂ ਸਰੋਤਿਆਂ ਦੇ ਹੋਏ ਰੂ-ਬ-ਰੂ
02-11-2026
ਸੰਗਰੂਰ, 1 ਨਵੰਬਰ (ਸੁਖਵਿੰਦਰ ਸਿੰਘ ਫੁੱਲ)–ਪੰਜਾਬੀ ਦੇ ਨਾਮਵਰ ਸਾਹਿਤਕਾਰ ਡਾ. ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸਾਹਿਤਕਾਰ ਦਾ ਦਰਜ਼ਾ ਕਿਸੇ ਸਰਕਾਰੀ ਅਧਿਕਾਰੀ ਨਾਲੋਂ ਉੱਚਾ ਹੁੰਦਾ ਹੈ ਕਿਉਂਕਿ ਅਧਿਕਾਰੀ ਦੀਆਂ ਸੇਵਾਵਾਂ ਦੀ ਸੇਵਾ ਮੁਕਤੀ ਹੋ ਜਾਂਦੀ ਹੈ ਪਰ ਸਾਹਿਤਕਾਰ ਸਮਾਜ ਵਿਚ ਚਿਰਸਥਾਈ ਵਿਚਰਦਾ ਹੈ। ਡਾ. ਸਿੱਧੂ ਅੱਜ ਸਾਹਿਤ ਸਦਨ ਸੰਗਰੂਰ ਦੇ ਸਮਾਗਮ ਵਿਚ ਉਨ੍ਹਾਂ ਨਾਲ ਹੋਏ ਰੂ-ਬ-ਰੂ ਪ੍ਰੋਗਰਾਮ ਅਧੀਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਹਿਤ ਪ੍ਰਤੀ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ । ‘ਸਰਪੰਚ ਤੋਂ ਡੀ.ਸੀ ਤੱਕ’ਚਰਚਿਤ ਪੁਸਤਕ ਦੇ ਲੇਖਕ ਡਾ. ਹਰਕੇਸ ਸਿੰਘ ਸਿੱਧੂ ਨੇ ਆਪਣੀ ਸਾਹਿਤਕ ਜ਼ਿੰਦਗੀ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਅਤੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ਼ਸ਼ੀ ਬਾਲਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਧੰਨਵਾਦ ਕੀਤਾ। ਸਮਾਗਮ ਨੂੰ ਡਾ. ਨਰਵਿੰਦ ਕੌਸ਼ਨ ਸਾਬਕਾ ਡੀਨ ਕੁਰਕਸ਼ੇਤਰ ਯੂਨੀਵਰਸਿਟੀ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਗੁਰਨਾਮ ਸਿੰਘ, ਕੁਲਵੰਤ ਸਿੰਘ ਖਨੌਰੀ ਪ੍ਰਧਾਨ ਸਾਹਿਤ ਪ੍ਰੀਸ਼ਦ ਭਵਾਨੀਗੜ੍ਹ, ਅਨੋਖ ਸਿੰਘ ਵਿਰਕ, ਦਿਲਬਾਗ ਸਿੰਘ, ਸੁਖਦੇਵ ਰਾਮ, ਸਤਨਾਮ ਸਿੰਘ ਦਮਦਮੀ ਰਾਜੀਵ ਜਿੰਦਲ, ਰਾਜ ਕੁਮਾਰ ਅਰੋੜਾ, ਪ੍ਰੀਤਮ ਸਿੰਘ ਜੌਹਲ ਸਾਬਕਾ ਵਧੀਕ ਡਿਪਟੀ ਕਮਿਸ਼ਨਰ, ਪਰਮਜੀਤ ਸਿੰਘ ਟਿਵਾਣਾ ਨੇ ਵੀ ਸੰਬੋਧਨ ਕਰਦਿਆਂ ਡਾ. ਹਰਕੇਸ ਸਿੰਘ ਸਿੱਧੂ ਦੀਆਂ ਪ੍ਰਸ਼ਾਸਨਿਕ ਅਤੇ ਸਾਹਿਤਕ ਸੇਵਾਵਾਂ ਦੀ ਸ਼ਲਾਘਾ ਕੀਤੀ। ਕਵੀ ਦਰਬਾਰ ਵਿਚ ਜੀਤ ਹਰਜੀਤ, ਸ਼ਸ਼ੀ ਬਾਲਾ, ਬਲਵੰਤ ਸਿੰਘ ਜੋਗਾ, ਯੁਵਰਾਜ ਸਿੰਘ, ਬਲਰਾਜ ਓਬਰਾਏ ਬਾਜੀ, ਕੁਲਵੰਤ ਸਿੰਘ ਖਨੌਰੀ, ਅਵਤਾਰ ਸਿੰਘ ਚੋਟੀਆਂ , ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਕੁਮਾਰ ਦੀਪ ਅਸ਼ਕ, ਗੁਰਜੰਟ ਬੀਂਬੜ, ਨੂਰਦੀਪ ਕੋਮਲ, ਧਰਮੀ ਤੁੰਗਾਂ, ਕੁਲਵੰਤ ਕਸਕ, ਪਰਮਜੀਤ ਸਿੰਘ ਦਰਦੀ, ਸਰੋਜ ਅਤੇ ਹੋਰਨਾਂ ਨੇ ਕਾਵਿਕ ਬੋਲਾਂ ਰਾਹੀਂ ਮਹਿਫਿਲ ਦਾ ਰੰਗ ਬੰਨ੍ਹਿਆ। ਇਸ ਮੌਕੇ ਪਿੰਕੀ ਸੱਚਦੇਵਾ, ਸੁਖਦੇਵ ਰਾਮ, ਗਗਨਦੀਪ ਸਿੰਘ ਸਿੱਧੂ, ਏ.ਪੀ ਸਿੰਘ ਬਾਬਾ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਜਗਜੀਤ ਸਿੰਘ ਜਨਰਲ ਸਕੱਤਰ ਸੀਨੀਅਰ ਸਿਟੀਜਨ ਭਲਾਈ ਸੰਸਥਾ, ਰਾਜੀਵ ਜਿੰਦਲ, ਮਨਜਿੰਦਰ ਸਿੰਘ, ਕਿਸ਼ੋਰੀ ਲਾਲ, ਜਸਵੀਰ ਸਿੰਘ ਖਾਲਸਾ, ਦਲਜੀਤ ਸਿੰਘ, ਅਜਾਇਬ ਸਿੰਘ, ਓਪਿੰਦਰ ਸਿੰਘ ਟੋਕੀ, ਰਾਜ ਕੁਮਾਰ ਗੋਇਲ, ਮੇਜਰ ਸਿੰਘ, ਹਰਜੀਤ ਸਿੰਘ ਢੀਂਗਰਾ, ਚੌਧਰੀ ਨੰਦ ਲਾਲ ਗਾਂਧੀ, ਭੁਪਿੰਦਰ ਸਿੰਘ ਮਾਨ, ਸੁਖਬੀਰ ਸਿੰਘ ਅਰੋੜਾ, ਮਹੇਸ਼ ਜੌਹਰ, ਤਿਲਕਰਾਜ ਸਤੀਜਾ, ਅੰਮ੍ਰਿਤ ਸਿੰਘ ਰਹਿਲ , ਸੁਰਿੰਦਰਪਾਲ ਸਿੰਘ ਸਿੱਦਕੀ, ਮਦਨ ਲਾਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।