ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਸੁਰਖਪੁਰ ਵਿਖੇ ਆਜ਼ਾਦੀ ਦਿਵਸ ਮਨਾਇਆ
ਭੰਡਾਲ ਬੇਟ, 16 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਦੇਸ਼ ਦੇ 80ਵੇ ਆਜ਼ਾਦੀ ਦਿਹਾੜੇ ਮੌਕੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਟੀਮ ਵਲੋਂ ਬਲਾਕ ਢਿਲਵਾਂ ਵਿੱਚ ਪੈਂਦੇ ਪਿੰਡ ਸੁਰਖਪੁਰ ਵਿਚ ਸ਼ਹੀਦ ਲਾਂਸ ਨਾਇਕ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਤੇ ਝੰਡੇ ਦੀ ਰਸਮ ਅਦਾ ਕੀਤੀ ਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ | ਉਪਰੰਤ ਜ਼ਿਲ੍ਹਾ ਕਪੂਰਥਲਾ ਟੀਮ ਦੀ ਮੀਟਿੰਗ ਵੀ ਹੋਈ, ਮੀਟਿੰਗ ਵਿਚ ਪੰਜਾਬ ਟੀਮ ਵੀ ਪਹੁੰਚੀ | ਮੀਟਿੰਗ ਵਿਚ ਸ਼ਹੀਦ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਮੇਟੀ ਦੇ 23 ਅਗਸਤ ਦੇ ਸਥਾਪਨਾ ਦਿਵਸ ਬਾਰੇ ਗੱਲਬਾਤ ਕੀਤੀ ਗਈ ਜੋ ਕਿ ਕਪੂਰਥਲਾ ਜ਼ਿਲੇ੍ ਵਿਚ ਮਨਾਇਆ ਜਾ ਰਿਹਾ ਹੈ ਤੇ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ | ਇਸ ਮੀਟਿੰਗ ਵਿਚ ਪੰਜਾਬ ਸਰਪ੍ਰਸਤ ਬਲਦੇਵ ਸਿੰਘ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢਾਂਡਾ, ਪੰਜਾਬ ਸੀਨੀਅਰ ਐਡਵਾਈਜ਼ਰ ਜਸਵੰਤ ਸਿੰਘ, ਪੰਜਾਬ ਜਨਰਲ ਸਕੱਤਰ ਜਗਜੀਤ ਸਿੰਘ, ਪੰਜਾਬ ਮੀਤ ਪ੍ਰਧਾਨ ਮਲਕੀਅਤ ਸਿੰਘ, ਪੰਜਾਬ ਪ੍ਰਧਾਨ ਸਲਾਹਕਾਰ ਨਿਰਮਲ ਸਿੰਘ, ਪੰਜਾਬ ਕੈਸ਼ੀਅਰ ਗੁਰਚਰਨ ਸਿੰਘ, ਜ਼ਿਲ੍ਹਾ ਕਪੂਰਥਲਾ ਚੇਅਰਮੈਨ ਜੱਸਾ ਸਿੰਘ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਡੇਰ, ਜ਼ਿਲ੍ਹਾ ਸੀਨੀਅਰ ਐਡਵਾਈਜ਼ਰ ਮਹਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਸੁਰਜਨ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਜ਼ਿਲ੍ਹਾ ਕੈਸ਼ੀਅਰ ਹਰਜੀਤ ਸਿੰਘ, ਬਲਾਕ ਢਿਲਵਾਂ ਚੇਅਰਮੈਨ ਮਹਿੰਦਰ ਸਿੰਘ, ਬਲਾਕ ਪ੍ਰਧਾਨ ਮਨਜੀਤ ਸਿੰਘ, ਬਲਾਕ ਕਪੂਰਥਲਾ ਸਰਪ੍ਰਸਤ ਬਲਵਿੰਦਰ ਸਿੰਘ, ਬਲਾਕ ਚੇਅਰਮੈਨ ਗੁਰਮੇਜ ਸਿੰਘ, ਬਲਾਕ ਸੁਲਤਾਨਪੁਰ ਲੋਧੀ ਸਰਪ੍ਰਸਤ ਸੂਰਤ ਸਿੰਘ, ਬਲਾਕ ਪ੍ਰਧਾਨ ਅਵਤਾਰ ਸਿੰਘ, ਬਲਾਕ ਨਡਾਲਾ ਪ੍ਰਧਾਨ ਰਵਿੰਦਰ ਕੁਮਾਰ, ਸਾਬਕਾ ਸਰਪੰਚ ਮੇਜਰ ਸਿੰਘ ਔਜਲਾ ਆਦਿ ਹਾਜ਼ਰ ਸਨ |