19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਐੱਸ.ਡੀ. ਕਾਲਜ ’ਚ ਸਿਹਤ ਜਾਗਰੂਕਤਾ ਸਬੰਧੀ ਲੈਕਚਰ

ਸੁਲਤਾਨਪੁਰ ਲੋਧੀ, 19 ਨਵੰਬਰ (ਨਰੇਸ਼ ਹੈਪੀ)-ਐੱਸ. ਡੀ.

ਅਜੀਤ ਡੈਸਕ 20-11-2026
ਸੁਲਤਾਨਪੁਰ ਲੋਧੀ, 19 ਨਵੰਬਰ (ਨਰੇਸ਼ ਹੈਪੀ)-ਐੱਸ.ਡੀ. ਕਾਲਜ ਫ਼ਾਰ ਵੋਮੈਨ ਵਿਖੇ ਪ੍ਰਿੰ: ਡਾ. ਵੰਦਨਾ ਸ਼ੁਕਲਾ ਦੇ ਮਾਰਗ ਦਰਸ਼ਨ ਹੇਠ ਸਿਹਤ ਜਾਗਰੂਕਤਾ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਕਸ਼ਮੀਰ ਕੌਰ ਨੇ ਵਿਦਿਆਰਥਣਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦਾ ਅਰਥ ਪਾਗਲਪਣ ਨਹੀਂ ਹੁੰਦਾ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਥਕਾਵਟ ਹੁੰਦੀ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਥਕਾਵਟ, ਤਣਾਅ, ਚਿੰਤਾ ਤੇ ਉਦਾਸੀ ਮਹਿਸੂਸ ਕਰ ਸਕਦਾ ਹੈ। ਇਹ ਮਨੁੱਖੀ ਜੀਵਨ ਦਾ ਇੱਕ ਆਮ ਹਿੱਸਾ ਹੈ ਤੇ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਪਡ਼੍ਹਾਈ ਦਾ ਬੋਝ, ਪ੍ਰੀਖਿਆਵਾਂ ਤੇ ਨਤੀਜਿਆਂ ਦੀ ਚਿੰਤਾ, ਪਰਿਵਾਰਕ ਸਮੱਸਿਆਵਾਂ ਤੇ ਨਿੱਜੀ ਮੁਸ਼ਕਲਾਂ ਮਾਨਸਿਕ ਤਣਾਅ ਦੇ ਮੁੱਖ ਕਾਰਨ ਹੋ ਸਕਦੇ ਹਨ। ਉਨ੍ਹਾਂ ਨੇ ਤਣਾਅ ਨੂੰ ਦੂਰ ਕਰਨ ਲਈ ਸਕਾਰਾਤਮਕ ਸੋਚ ਅਪਣਾਉਣ, ਪੂਰੀ ਨੀਂਦ ਲੈਣ, ਕਸਰਤ ਕਰਨ, ਆਪਣੀਆਂ ਸਮੱਸਿਆਵਾਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਸਾਂਝੀਆਂ ਕਰਨ ਅਤੇ ਲੋਡ਼ ਪੈਣ ’ਤੇ ਮਾਹਿਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਡ਼ਕ ਹਾਦਸੇ ’ਚ ਬਜ਼ੁਰਗ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।