ਨਗਰ ਪੰਚਾਇਤ ਦੇ ਕਰਮਚਾਰੀਆਂ ਵਲੋਂ ਸਬ ਡਵੀਜ਼ਨ ਪੱਧਰ ’ਤੇ ਹੋ ਰਹੇ ਸਮਾਗਮਾਂ ਵਿਚ ਨਹੀਂ ਲਿਆ ਜਾਵੇਗਾ ਹਿੱਸਾ : ਸਮੂਹ ਕਰਮਚਾਰੀ
ਭੁਲੱਥ, 16 ਅਗਸਤ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਗੱਲਬਾਤ ਕਰਦਿਆਂ ਨਗਰ ਪੰਚਾਇਤਾਂ ਦੇ ਕਰਮਚਾਰੀਆਂ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਹੁੰਦੇ ਸਮਾਗਮਾਂ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਨਗਰ ਪੰਚਾਇਤ ਭੁਲੱਥ ਵੱਲੋਂ ਨਗਰ ਪੰਚਾਇਤ ਨਡਾਲਾ ਤੇ ਬੇਗੋਵਾਲ ਦੇ ਸਹਿਯੋਗ ਨਾਲ ਹਰ ਸਾਲ 15 ਅਗਸਤ ਅਤੇ 26 ਜਨਵਰੀ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ | 20 ਦਿਨ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਦੀ ਸਫ਼ਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਤੇ ਸਾਡੇ ਮਹਿਕਮੇ ਵੱਲੋਂ ਟੈਂਟ ਪਾਣੀ ਅਤੇ ਹੋਰ ਸੰਬੰਧਿਤ ਕੰਮ ਲਈ ਸਹਿਯੋਗ ਕੀਤਾ ਜਾਂਦਾ ਹੈ | ਪ੍ਰੰਤੂ ਪ੍ਰਸ਼ਾਸਨ ਵੱਲੋਂ ਸਾਡੇ ਉੱਚ ਅਧਿਕਾਰੀਆਂ, ਪ੍ਰੋਗਰਾਮ ਇੰਚਾਰਜ ਅਤੇ ਸਾਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਸੀਂ ਸਾਰੇ ਪ੍ਰਸ਼ਾਸਨ ਦੀ ਇਸ ਨਾਲਾਇਕੀ ਦੀ ਨਿਖੇਧੀ ਕਰਦੇ ਹਾਂ | ਇਸ ਸਬੰਧੀ ਯੂਨੀਅਨ ਨਗਰ ਪੰਚਾਇਤਾਂ ਨਾਲ ਹੋ ਰਹੇ ਪੱਖਪਾਤੀ ਵਤੀਰੇ ਲਈ ਵੱਡੇ ਪੱਧਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਣਗੇ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤਾਂ ਦੇ ਕਰਮਚਾਰੀ ਅੱਗੇ ਤੋਂ 15 ਅਗਸਤ ਅਤੇ 26 ਜਨਵਰੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈਣਗੇ | ਇਸ ਮੌਕੇ ਹਾਜ਼ਰ ਕਰਮਚਾਰੀ ਪ੍ਰਧਾਨ ਅਸ਼ੋਕ ਕੁਮਾਰ, ਚੇਅਰਮੈਨ ਚੰਦਰਸ਼ੇਖਰ, ਸੈਕਟਰੀ ਸੂਬੇ ਸਿੰਘ, ਅਨਿਕੇਤ, ਗੁਰਵਿੰਦਰ ਕੌਰ, ਰਜੇਸ਼, ਮਹਿੰਦਰ ਸਿੰਘ, ਅਜੇ ਕਮਰਾਏ, ਅਜੇ ਪੰਡੋਰੀ, ਜੋਨੀ, ਪ੍ਰਕਾਸ਼, ਓਮ ਪ੍ਰਕਾਸ਼, ਜਤਿੰਦਰ, ਸੁਭਾਸ਼, ਰਜਿੰਦਰ, ਗੁਰਜੀਤ, ਰਾਹੁਲ, ਵਿਕਰਮ, ਨਵਲਜੋਤ ਅਤੇ ਹੋਰ ਕਰਮਚਾਰੀਆਂ ਨੇ ਹਿੱਸਾ ਲਿਆ | ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ ਫਗਵਾੜਾ, 16 ਅਗਸਤ (ਚਾਨਾ)- ਸਦਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਰੋਹਿਤਦੀਪ ਸਿੰਘ ਨੇ ਪੁਲਿਸ ਨੇ ਦੀਪਕ ਕੁਮਾਰ ਪੁੱਤਰ ਗੁਰਮੇਜ ਲਾਲ ਵਾਸੀ ਢੱਕ ਪੰਡੋਰੀ ਤੇ ਹਰਦੀਪ ਸਿੰਘ ਪੁੱਤਰ ਚਮਨ ਲਾਲ ਵਾਸੀ ਢੱਕ ਪੰਡੋਰੀ ਨੂੰ ਕਾਬੂ ਕਰਕੇ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ |