ਲਾਇਨ ਕਲੱਬ ਬੇਗੋਵਾਲ ਨੇ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ
ਬੇਗੋਵਾਲ, 16 ਅਗਸਤ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ ਚ ਮੋਹਰੀ ਜਾਣੀ ਜਾਂਦੀ ਤੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਪ੍ਰੋਜੈਕਟਾਂ ਤੇ ਕੰਮ ਕਰਦੀ ਆ ਰਹੀ ਲਾਇਨ ਕਲੱਬ ਬੇਗੋਵਾਲ ਵੱਲੋਂ ਆਪਣੀਆਂ ਗਤੀਵਿਧੀਆਂ ਨੂੰ ਅਗਾਂਹ ਤੋਰਦਿਆਂ ਕਲੱਬ ਦੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਬੇਗੋਵਾਲ ‘ਚ 80ਵੀ ਸੁਤੰਤਰਤਾ ਦਿਵਸ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਤੇ ਦੇਸ਼ ਭਗਤੀ ਦੇ ਗਾਣਿਆਂ ਨਾਲ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੇ ਝੰਡੇ ਦੀ ਰਸਮ ਅਦਾ ਕੀਤੀ | ਇਸ ਮੌਕੇ ਪ੍ਰਧਾਨ ਅਜੀਤ ਪਾਲ ਸਿੰਘ ਬੰਟੀ ਸੈਕਟਰੀ ਸਰਬਜੀਤ ਸਿੰਘ ਬਬਲਾ, ਕੈਸ਼ੀਅਰ ਹਰਵਿੰਦਰ ਸਿੰਘ, ਪੀਆਰਓ ਅੰਮਿ੍ਤਪਾਲ ਸਿੰਘ ਬਾਜਵਾ, ਰਜਿੰਦਰ ਸਿੰਘ ਲਾਡੀ ,ਅਮਰਜੋਤ ਸਿੰਘ ਜੱਜ, ਸੰਦੀਪ ਸਿੰਘ ਸੰਨੀ ਸੁਦਾਮਾ, ਸਰਪੰਚ ਨਰਿੰਦਰ ਸਿੰਘ ਤੋਂ ਇਲਾਵਾ ਮਾਸਟਰ ਰੋਸ਼ਨ ਲਾਲ ਮਾਸਟਰ ਮਨਜੀਤ ਸਿੰਘ , ਐਚਸੀਟੀ ਰਣਜੀਤ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਕੁਲਵਿੰਦਰ ਕੌਰ, ਅਮਰਜੀਤ ਕੌਰ, ਆਸ਼ਾ ਰਾਣੀ, ਅਨੀਤਾ ਰਾਣੀ , ਸੁਖਵਿੰਦਰ ਕੌਰ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |