14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

13 ਸਾਲਾਂ ਬਾਅਦ ਨਿਊਜ਼ੀਲੈਂਡ ਤੋਂ ਬਿਮਾਰ ਪਿਤਾ ਨੂੰ ਮਿਲਣ ਆ ਰਹੇ ਨੌਜਵਾਨ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਡਿਪੋਰਟ

ਅਜੀਤ ਡੈਸਕ 17-05-2026
ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ)-ਮਲੇਸ਼ੀਆ ਏਅਰਪੋਰਟ ਅਤੇ ਡਿਟੈਂਸ਼ਨ ਸੈਂਟਰ ਵਿਚ ਕਰੀਬ 15 ਦਿਨ ਤੱਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਏ ਜਲੰਧਰ ਦੇ ਨੌਜਵਾਨ ਆਕਾਸ਼ ਦੀ ਆਿਖ਼ਰਕਾਰ ਸੁਰੱਖਿਅਤ ਭਾਰਤ ਵਾਪਸੀ ਹੋ ਗਈ ਹੈ | ਇਹ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੰਭਵ ਹੋ ਸਕੀ | ਪੀੜਤ ਨੌਜਵਾਨ ਵਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਮਦਦ ਲਈ ਗੁਹਾਰ ਲਗਾਈ ਗਈ ਸੀ | ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਆਕਾਸ਼ ਪੁਸ਼ਕਰਨਾ ਕਰੀਬ 13 ਸਾਲਾਂ ਬਾਅਦ ਨਿਊਜ਼ੀਲੈਂਡ ਤੋਂ ਆਪਣੇ ਬਿਮਾਰ ਪਿਤਾ ਨੂੰ ਮਿਲਣ ਲਈ ਭਾਰਤ ਵਾਪਸ ਆ ਰਿਹਾ ਸੀ, ਪਰ ਜਿਵੇਂ ਹੀ ਉਹ 24 ਅਪ੍ਰੈਲ ਨੂੰ ਦਿੱਲੀ ਏਅਰਪੋਰਟ 'ਤੇ ਉੱਤਰਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਉਸ ਦੀ ਐਂਟਰੀ ਰੱਦ ਕਰ ਦਿੱਤੀ ਗਈ ਤੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ ਗਿਆ | ਆਕਾਸ਼ ਨੇ ਦੱਸਿਆ ਕਿ ਇਹ 14-15 ਦਿਨ ਉਸ ਦੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਤੇ ਨਰਕ ਭਰੇ ਦਿਨ ਸਨ | ਮਲੇਸ਼ੀਆ ਪਹੁੰਚਣ ਤੋਂ ਬਾਅਦ ਉਸ ਨੂੰ ਕਰੀਬ 6 ਦਿਨ ਏਅਰਪੋਰਟ 'ਤੇ ਹੀ ਫ਼ਰਸ਼ 'ਤੇ ਸੌਣਾ ਪਿਆ | ਇਸ ਤੋਂ ਬਾਅਦ ਉਸ ਨੂੰ 9 ਦਿਨਾਂ ਲਈ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ, ਜਿੱਥੇ ਨਾ ਹੀ ਉਸ ਨੂੰ ਢੰਗ ਨਾਲ ਖਾਣਾ ਦਿੱਤਾ ਗਿਆ ਅਤੇ ਨਾ ਹੀ ਕੋਈ ਬੁਨਿਆਦੀ ਸਹੂਲਤ ਮੁਹੱਈਆ ਕਰਵਾਈ ਗਈ | ਉਸ ਨੇ ਕਿਹਾ ਕਿ ਉਸ ਕੋਲ ਨਾ ਕੱਪੜੇ ਸਨ ਅਤੇ ਨਾ ਹੀ ਖਾਣ-ਪੀਣ ਲਈ ਪੈਸੇ | ਆਕਾਸ਼ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਸ ਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੋਇਆ ਕਿ ਮੇਰੇ ਆਪਣੇ ਹੀ ਦੇਸ਼ ਨੇ ਮੈਨੂੰ ਭਾਰਤੀ ਮੰਨਣ ਤੋਂ ਇਨਕਾਰ ਕਰ ਦਿੱਤਾ | ਉਸ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਤੋਂ ਸਾਰੇ ਕਾਨੂੰਨੀ ਟਰੈਵਲ ਕਾਗਜ਼ਾਤ ਬਣਵਾ ਕੇ ਭਾਰਤ ਆਇਆ ਸੀ, ਪਰ ਦਿੱਲੀ ਪਹੁੰਚਦੇ ਹੀ ਉਸ ਦੀ ਐਂਟਰੀ ਰੱਦ ਕਰ ਦਿੱਤੀ ਗਈ | ਭਾਰਤ ਵਾਪਸੀ ਤੋਂ ਬਾਅਦ ਆਕਾਸ਼ ਆਪਣੇ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮਿਲਣ ਪਹੁੰਚਿਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਆਕਾਸ਼ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਨਾਲ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਪੂਰਾ ਪਰਿਵਾਰ ਗਹਿਰੇ ਸਦਮੇ ਵਿਚ ਚਲਾ ਗਿਆ ਸੀ | ਉਨ੍ਹਾਂ ਕਿਹਾ ਕਿ 1 ਮਈ ਨੂੰ ਉਹ ਸੰਤ ਸੀਚੇਵਾਲ ਨੂੰ ਮਿਲੇ ਸਨ ਅਤੇ ਉਨ੍ਹਾਂ ਵੱਲੋਂ ਤੁਰੰਤ ਕੀਤੇ ਗਏ ਯਤਨਾਂ ਕਾਰਨ ਉਨ੍ਹਾਂ ਦਾ ਪੁੱਤਰ ਕੇਵਲ 9 ਦਿਨਾਂ ਵਿਚ ਸੁਰੱਖਿਅਤ ਭਾਰਤ ਵਾਪਸ ਆ ਸਕਿਆ | ਪਰਿਵਾਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਮਾਨਸਿਕ ਤਣਾਅ ਵਿਚ ਸਨ ਅਤੇ ਹਰ ਵੇਲੇ ਆਪਣੇ ਪੁੱਤਰ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਸੋਵਾਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਅਗਲੀ ਖ਼ਬਰ ਗੁਰਦੁਆਰਾ ਘੰਟਾ ਘਰ ਦੀ ਜ਼ਮੀਨ ਨੂੰ ਲੈ ਕੇ ਆਲਮਗੀਰ ਦੀ ਪੰਚਾਇਤ ਨੇ ਬੁਲਾਇਆ ਆਮ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।