ਕਪੂਰਥਲਾ, 16 ਮਈ (ਅਮਰਜੀਤ ਕੋਮਲ)-ਭਾਜਪਾ ਨੇ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚੋਂ 35 ਉਮੀਦਵਾਰਾਂ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਪਾਰਟੀ ਵਲੋਂ ਚੋਣ ਅਮਲ ਨਾਲ ਸਬੰਧਿਤ ਆਗੂਆਂ ਦੀ ਸਹਿਮਤੀ ਨਾਲ ਪਹਿਲਾਂ 25 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਤੇ ਅੱਜ ਐਲਾਨੇ ਗਏ 10 ਹੋਰ ਉਮੀਦਵਾਰਾਂ ਦੀ ਸੂਚੀ ਵਿਚ ਵਾਰਡ ਨੰਬਰ 3 ਤੋਂ ਦੀਪਕਮਲ ਸਿੰਘ, ਵਾਰਡ ਨੰਬਰ 16 ਤੋਂ ਕੁਸਮ ਪਸਰੀਚਾ, ਵਾਰਡ ਨੰਬਰ 17 ਤੋਂ ਮਨਮੋਹਨ ਰਾਏ, ਵਾਰਡ ਨੰਬਰ 18 ਤੋਂ ਰਾਜ ਕੁਮਾਰੀ, ਵਾਰਡ ਨੰਬਰ 26 ਤੋਂ ਜੋਤੀ, ਵਾਰਡ ਨੰਬਰ 29 ਤੋਂ ਆਭਾ ਆਨੰਦ, ਵਾਰਡ ਨੰਬਰ 30 ਤੋਂ ਰਾਜਵਿੰਦਰ ਕੌਰ, ਵਾਰਡ ਨੰਬਰ 31 ਤੋਂ ਉਪਿੰਦਰ ਸਿੰਘ, ਵਾਰਡ ਨੰਬਰ 33 ਤੋਂ ਰਜੇਸ਼ ਕੁਮਾਰ, ਵਾਰਡ ਨੰਬਰ 41 ਤੋਂ ਕੁਲਜੀਤ ਕੌਰ, ਵਾਰਡ ਨੰਬਰ 49 ਤੋਂ ਪਵਨ ਧੀਰ ਸ਼ਾਮਲ ਹਨ | ਰਣਜੀਤ ਸਿੰਘ ਖੋਜੇਵਾਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਲੋਂ ਨਗਰ ਨਿਗਮ ਦੇ 35 ਵਾਰਡਾਂ ਵਿਚ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ |