12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ ਡਾ. ਕਨੂੰ <br/>

ਅਜੀਤ ਡੈਸਕ 17-05-2026
ਕਪੂਰਥਲਾ, 16 ਮਈ (ਵਿ.ਪ੍ਰ.)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਡਾ. ਕਨੂੰ ਥਿੰਦ ਪੀ.ਸੀ.ਐਸ. ਸੰਯੁਕਤ ਡਾਇਰੈਕਟਰ ਉਦਯੋਗਿਕ ਵਿਭਾਗ ਪੰਜਾਬ ਨੂੰ ਅਬਜ਼ਰਵਰ ਨਿਯੁਕਤ ਕੀਤਾ ਹੈ | ਆਪਣੀ ਨਿਯੁਕਤੀ ਉਪਰੰਤ ਡਾ. ਕਨੂੰ ਥਿੰਦ ਅੱਜ ਚੋਣਾਂ ਲਈ ਹੋ ਰਹੀਆਂ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਕਪੂਰਥਲਾ ਪੁੱਜੇ | ਉਹ ਚੋਣ ਦੌਰਾਨ ਜ਼ਿਲ੍ਹੇ ਵਿਚ ਰਹਿਣਗੇ ਤੇ ਚੋਣ ਪ੍ਰਕਿਰਿਆ 'ਤੇ ਸਖ਼ਤ ਨਜ਼ਰ ਰੱਖਣਗੇ | ਅਬਜ਼ਰਵਰ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਬਿਲਕੁੱਲ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਬਣਾਉਣਾ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਜਾਂ ਕੋਈ ਜਾਣਕਾਰੀ ਸਾਂਝੀ ਕਰਨ ਲਈ ਲੋਕ ਉਨ੍ਹਾਂ ਦੇ ਲਾਈਜ਼ਨਿੰਗ ਅਫ਼ਸਰ ਡਾ. ਵਰੁਣ ਜੋਸ਼ੀ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 85568-30060 'ਤੇ ਸੰਪਰਕ ਕਰਨ |

ਪਿਛਲੀ ਖ਼ਬਰ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 35 ਵਾਰਡਾਂ 'ਚ ਭਾਜਪਾ ਚੋਣ ਲੜੇਗੀ-ਰਣਜੀਤ ਸਿੰਘ ਖੋਜੇਵਾਲ <br/> ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੀ ਆਸਥਾ ਨੇ ਕੀਤਾ ਕੈਪਸ਼ਨ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।