ਕਪੂਰਥਲਾ, 16 ਮਈ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਹੋਣਹਾਰ ਵਿਦਿਆਰਥਣ ਆਸਥਾ ਨੇ ਵਿਸ਼ਵ ਦੂਰ ਸੰਚਾਰ ਦਿਵਸ 'ਤੇ ਸਾਇੰਸ ਸਿਟੀ ਵਿਚ ਕਰਵਾਏ ਗਏ ਕੈਪਸ਼ਨ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਆਸਥਾ ਨੇ ਆਪਣੀ ਰਚਨਾਤਮਿਕ ਸੋਚ ਤੇ ਕਲਾਤਮਿਕ ਦਿ੍ਸ਼ਟੀ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਪ੍ਰਭਾਵਸ਼ਾਲੀ ਕੈਪਸ਼ਨ ਪੇਸ਼ ਕੀਤੀ, ਜਿਸ ਦੀ ਸਭ ਨੇ ਸ਼ਲਾਘਾ ਕੀਤੀ | ਆਸਥਾ ਦੀ ਇਸ ਪ੍ਰਾਪਤੀ 'ਤੇ ਸਕੂਲ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਰਵਿੰਦਰ ਸੇਖੋਂ ਨੇ ਆਸਥਾ ਨੂੰ ਸਨਮਾਨਿਤ ਕੀਤਾ | ਭਵਿੱਖ ਵਿਚ ਉਸ ਨੂੰ ਹੋਰ ਮਿਹਨਤ ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ | ਡਾ. ਸੇਖੋਂ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੀ ਰਚਨਾਤਮਿਕਤਾ, ਆਤਮ ਵਿਸ਼ਵਾਸ਼ ਤੇ ਸੰਚਾਰ ਕੁਸ਼ਲਤਾਵਾਂ ਨੂੰ ਨਿਖਾਰਦੇ ਹਨ | ਇਸੇ ਦੌਰਾਨ ਹੀ ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਨਵਨੀਤ ਆਂਗਰਾ ਤੇ ਕਿਰਨ ਨੰਦਾ ਨੇ ਆਸਥਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਇਹ ਸਫਲਤਾ ਵਿਦਿਆਰਥੀਆਂ