01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ ਸਟੋਰੀ ਟੈਲਿੰਗ ਕੰਪੀਟੀਸ਼ਨ 'ਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ

ਅਜੀਤ ਡੈਸਕ 08-05-2026
ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)-ਕਪੂਰਥਲਾ ਸਹੋਦਿਆ ਇੰਟਰ ਸਕੂਲ ਵਲੋਂ ਅਨੰਦ ਪਬਲਿਕ ਸਕੂਲ ਕਪੂਰਥਲਾ ਵਿਖੇ ਡਿਜੀਟਲ ਸਟੋਰੀ ਟੈਲਿੰਗ ਕੰਪਟੀਸ਼ਨ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਕਪੂਰਥਲਾ ਜ਼ਿਲ੍ਹੇ ਦੇ 14 ਸਕੂਲਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀ ਅਰਮਾਨਪ੍ਰੀਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨੇ ਦਿੱਤੇ ਗਏ ਵਿਸ਼ੇ 'ਸੋਸ਼ਲ ਮੀਡੀਆ ਵੋਇਸ ਆਫ਼ ਫਰੀਡਮ ਜਾਂ ਟੂਲ ਆਫ਼ ਮੈਨਿਊਪਲੇਸ਼ਨ' ਵਿਚੋਂ ਦੂਸਰਾ ਸਥਾਨ ਹਾਸਲ ਕੀਤਾ | ਕਪੂਰਥਲਾ ਸਹੋਦਿਆ ਇੰਟਰ ਸਕੂਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਮਿਸ ਮਰੀਨਾਲਨੀ ਨੇ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਅਕਾਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਜੱਜ ਅਤੇ ਪਿ੍ੰਸੀਪਲ ਮੋਨਾ ਘਈ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਮਰੀਨਾਲਨੀ ਦਾ ਸਕੂਲ ਪੁੱਜਣ ਪਹੰੁਚਣ 'ਤੇ ਵਿਸ਼ੇਸ਼ ਸਨਮਾਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਾਇਸ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਸਕੂਲ ਦੀ ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਸਕੂਲ ਦੇ ਕੋਆਰਡੀਨੇਟਰਸ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਬਾਬਾ ਨਾਮਦੇਵ ਕਾਲੋਨੀ ਦੇ 11 ਪਰਿਵਾਰ ਸ਼ਿੰਦਰ ਸਿੰਘ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਿਲ <br/> ਅਗਲੀ ਖ਼ਬਰ ਫਗਵਾੜਾ ਦੀਆਂ ਅਨਾਜ ਮੰਡੀਆਂ ਵਿਚ ਸਰਕਾਰੀ ਖ਼ਰੀਦ ਬੰਦ ਹੋਣ ਤੋਂ ਬਾਅਦ ਵੀ ਚੁਕਾਈ ਦੀ ਗਤੀ ਢਿੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।