ਫਗਵਾਡ਼ਾ ਨਗਰ ਨਿਗਮ ਦੇ ਗੈਰ-ਜ਼ਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿੰਦਾ
ਫਗਵਾਡ਼ਾ, 31 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾਡ਼ਾ ਤੋ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਵਲਪਿੰਡੀ ਨੇ ਕਿਹਾ ਕਿ ਫਗਵਾਡ਼ਾ ਨਗਰ ਨਿਗਮ ਦੇ ਗੈਰ ਜਿੰਮੇਵਾਰਾਨਾ ਪ੍ਰਬੰਧਾਂ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦਾ ਹੈ । ਸੁਰਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਫਗਵਾਡ਼ਾ ਨਗਰ ਨਿਗਮ ਦਾ ਪਿਛਲੇ ਸਾਲ ਸਿਵਲ ਹਸਪਤਾਲ ਵਿੱਚ ਕੂਡ਼ਾ ਚੁੱਕਣ ਵਾਲੀ ਗੱਡੀ ਰਾਹੀਂ ਇੱਕ ਲਾਸ਼ ਪਹੁੰਚਾਉਣ ਦੇ ਮਾਮਲੇ ਨੇ ਕਾਫ਼ੀ ਵਿਵਾਦ ਪੈਦਾ ਕੀਤਾ ਸੀ।
ਅਜੀਤ ਡੈਸਕ
01-11-2026