ਫਗਵਾੜਾ, 7 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਫੋਕਲ ਪੁਆਇੰਟ ਰਾਣੀਪੁਰ, ਰਿਹਾਣਾ ਜੱਟਾ, ਵਾਹਦ ਮਾਣਕ, ਜਗਤਪੁਰ ਜੱਟਾ, ਪਾਂਸ਼ਟਾ, ਰਾਵਲਪਿੰਡੀ ਵਿਖੇ ਕਣਕ ਦੀ ਖ਼ਰੀਦ ਸਰਕਾਰ ਵਲੋਂ 2 ਮਈ ਤਾੋ ਬੰਦ ਕਰ ਦਿੱਤੀ ਗਈ ਹੈ | ਇਨ੍ਹਾਂ ਮੰਡੀਆਂ ਵਿਚ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਵੇਅਰ ਹਾਊਸ ਅਤੇ ਮਾਰਕਫੈੱਡ ਵਲੋਂ ਕਣਕ ਦੀ ਖ਼ਰੀਦ ਕੀਤੀ ਗਈ | ਫਗਵਾੜਾ ਦੀ ਮੁੱਖ ਅਨਾਜ ਮੰਡੀ ਤੋ ਇਲਾਵਾ ਫੋਕਲ ਪੁਆਇੰਟਾਂ ਵਿਚ ਇਸ ਸਾਲ 1013693 ਕੁਇੰਟਲ ਕਣਕ ਖ਼ਰੀਦੀ ਗਈ, ਜਿਨ੍ਹਾਂ ਵਿਚ 260681 ਕੁਇੰਟਲ ਅਣਲਿਫਟਿੰਗ ਹੈ | ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੀ ਮੁੱਖ ਅਨਾਜ ਮੰਡੀ ਵਿਚ 199706 ਕੁਇੰਟਲ, ਮਾਣਕ ਵਾਹਦ 16665 ਕੁਇੰਟਲ, ਰਾਣੀਪੁਰ 10318 ਕੁਇੰਟਲ, ਰਿਹਾਣਾ ਜੱਟਾ 13728 ਕੁਇੰਟਲ, ਜਗਤਪੁਰ ਜੱਟਾ 2861, ਰਾਵਲਪਿੰਡੀ 9964 ਕੁਇੰਟਲ, ਪਾਂਸ਼ਟਾ 9140 ਕੁਇੰਟਲ ਅਣਲਿਫਟਿੰਗ ਪਈ ਹੈ | ਲਿਫ਼ਟਿੰਗ ਦੀ ਰਫ਼ਤਾਰ ਕਾਫ਼ੀ ਢਿੱਲੀ ਚੱਲ ਰਹੀ ਹੈ |