ਕਪੂਰਥਲਾ, 7 ਮਈ (ਸਡਾਨਾ)-ਸੀ.ਆਈ.ਏ. ਸਟਾਫ਼ ਵਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਹਰਿੰਦਰ ਸਿੰਘ ਗਿੱਲ ਤੇ ਡੀ.ਐੱਸ.ਪੀ.ਡੀ. ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਰਮਨ ਕੁਮਾਰ ਦੀ ਅਗਵਾਈ ਵਿਚ ਪੁਲਿਸ ਟੀਮਾਂ ਨੇ ਲੱਖਣ ਕਲਾਂ ਨੇੜੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਕਥਿਤ ਦੋਸ਼ੀ ਰਾਮ ਸਿੰਘ ਤੇ ਲਾਡੀ ਸਿੰਘ ਵਾਸੀਆਨ ਡੋਗਰਾਂਵਾਲ ਨੂੰ ਕਾਬੂ ਕੀਤਾ ਤੇ ਡੀ.ਐੱਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਦੌਰਾਨ ਕਥਿਤ ਦੋਸ਼ੀ ਰਾਮ ਸਿੰਘ ਪਾਸੋਂ 200 ਗ੍ਰਾਮ ਅਤੇ ਲਾਡੀ ਸਿੰਘ ਪਾਸੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਨ੍ਹਾਂ ਵਿਰੁੱਧ ਥਾਣਾ ਸਦਰ ਵਿਖੇ ਕੇਸ ਦਰਜ ਕਰਕੇ ਉਨ੍ਹਾਂ ਦਾ ਅਦਾਲਤ ਵਿਚੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਐੱਸ.ਪੀ.ਡੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਇਹ ਖ਼ੁਲਾਸਾ ਕੀਤਾ ਕਿ ਉਹ ਅੰਮਿ੍ਤਸਰ ਨੇੜਲੇ ਸਰਹੱਦੀ ਇਲਾਕੇ ਤੋਂ ਹੈਰੋਇਨ ਲਿਆ ਕੇ ਕਪੂਰਥਲਾ ਨੇੜਲੇ ਇਲਾਕਿਆਂ ਵਿਚ ਵੇਚਦੇ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |