02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੇਅਰਮੈਨ ਅਨਿਲ ਚੋਪੜਾ ਦੇ ਦਿਹਾਂਤ 'ਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ <br/>

ਅਜੀਤ ਡੈਸਕ 15-04-2026
ਜਲੰਧਰ, 14 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਪੀ.ਪੀ.ਆਰ ਗਰੁੱਪ ਦੇ ਚੇਅਰਮੈਨ ਸ੍ਰੀ ਅਨਿਲ ਚੋਪੜਾ ਜੋ ਕਿ ਅੱਜ ਸਵੇਰੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਪ੍ਰਭੂ ਚਰਨਾ 'ਚ ਜਾ ਬਿਰਾਜੇ, ਉਨ੍ਹਾਂ ਦੀ ਮੌਤ ਹੀ ਸੂਚਨਾ ਮਿਲਦੇ ਹੀ ਪੰਜਾਬ ਸਮੇਤ ਜਲੰਧਰ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਸਵੇਰ ਸਮੇਂ ਹੀ ਉਨ੍ਹਾਂ ਦੇ ਘਰ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੰਗੀਤਾ ਚੋਪੜਾ, ਬੇਟੇ ਰਾਜਨ ਚੋਪੜਾ ਤੇ ਪਿ੍ੰਸ ਚੋਪੜਾ ਨਾਲ ਦੁੱਖ ਪ੍ਰਗਟ ਕਰਨ ਲਈ ਮਾਡਲ ਟਾਊਨ 'ਚ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ਲੱਗ ਗਏ | ਸੰਖੇਪ ਬਿਮਾਰੀ ਪਿੱਛੋਂ ਚੇਅਰਮੈਨ ਅਨਿਲ ਚੋਪੜਾ ਦੇ ਹੋਏ ਦਿਹਾਂਤ ਦੀ ਖ਼ਬਰ ਨਾਲ ਸ਼ਹਿਰ ਦੇ ਵਪਾਰਕ ਅਤੇ ਖ਼ਾਸ ਤੌਰ 'ਤੇ ਸਿੱਖਿਆ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸ਼ਖ਼ਸੀਅਤਾਂ 'ਚ ਸ਼ੋਕ ਦੀ ਲਹਿਰ ਦੌੜ ਗਈ, ਕਿਉਂਕਿ ਸ੍ਰੀ ਅਨਿਲ ਚੋਪੜਾ ਸੀ.ਬੀ.ਐੱਸ.ਸੀ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਕਾਸਾ) ਦੇ ਪ੍ਰਧਾਨ ਵੀ ਸਨ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ ਸਮੇਂ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਸੰਗੀਤਾ ਚੋਪੜਾ, ਵੱਡਾ ਪੁੱਤਰ ਰਾਜਨ ਚੋਪੜਾ, ਛੋਟਾ ਪੁੱਤਰ ਪਿ੍ੰਸ ਚੋਪੜਾ, ਨੂੰ ਹ ਸ੍ਰੀਮਤੀ ਰਿਤੂ ਚੋਪੜਾ, ਪ੍ਰੀਤਿਕਾ ਚੋਪੜਾ, ਭਰਾ ਸੁਨੀਲ ਚੋਪੜਾ, ਭੈਣਾਂ ਸਿੰਮੀ ਚੋਪੜਾ ਪਸ਼ਾਨ, ਸੁਸ਼ਮਾ ਹਾਂਡਾ, ਨੀਲਮ ਕਤਿਆਲ, ਮੀਣਾ ਮਲਹੋਤਰਾ, ਜੀਜਾ ਨਰਿੰਦਰ ਕੁਮਾਰ ਹਾਂਡਾ, ਰਵੀ ਕਤਿਆਲ, ਰਮੇਸ਼ ਪਸ਼ਾਨ, ਸਾਲਾ ਸੰਜੀਵ ਮਹਾਜਨ, ਸਾਲੀ ਸੀਮਾ ਚੌਧਰੀ, ਸ਼ਿਵਾਨੀ ਮਹਾਜਨ ਅਤੇ ਰਸ਼ਮੀ ਮਹਾਜਨ (ਪਤਨੀ ਸੰਜੀਵ ਮਹਾਜਨ), ਵਿਨੀਤ ਮਹਾਜਨ (ਪਤੀ ਸ਼੍ਰੀਮਤੀ ਸ਼ਿਵਾਨੀ ਮਹਾਜਨ) ਅਤੇ ਰਾਕੇਸ਼ ਚੌਧਰੀ (ਪਤੀ ਸੀਮਾ ਚੌਧਰੀ) ਸ਼ਾਮਿਲ ਹੋਏ | ਇਸ ਤੋਂ ਇਲਾਵਾ ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ, ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਸਾਬਕਾ ਵਿਧਾਇਕ ਨਿਤਿਨ ਕੋਹੜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਬਿਕਰਮਜੀਤ ਚੌਧਰੀ, ਸੀਨੀਅਰ ਭਾਜਪਾ ਆਗੂ ਕਰਮਜੀਤ ਸਿੰਘ ਚੌਧਰੀ, ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਸੀ.ਪੀ.ਐਸ. ਅਵਿਨਾਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਪ੍ਰਧਾਨ ਐਡਵੋਕੇਟ ਸੁਭਾਸ਼ ਸੂਦ, ਏ.ਪੀ.ਪੀ ਆਗੂ ਅਮਰਜੀਤ ਸਿੰਘ ਗਰੇਵਾਲ, ਮਹਿੰਦਰ ਸਿੰਘ ਗਰੇਵਾਲ, ਏ.ਪੀ. ਸੁਭਾਸ਼ ਸ਼ਰਮਾ, ਗੁਰਚਰਨ ਸਿੰਘ ਚੰਨੀ, ਦ ਸਿਟੀਜ਼ਨ ਕੋਆਪਰੇਟਿਵ ਬੈਂਕ ਦੇ ਜੀ.ਐਮ ਕਰਨ ਸ਼ਰਮਾ, ਰੀਤੀਨ ਖੰਨਾ (ਉੱਤਮ ਹਿੰਦੂ), ਪਵਿੰਦਰ ਬਹਿਲ, ਅਸ਼ੋਕ ਭੰਡਾਰੀ, 'ਆਪ' ਆਗੂ ਰੌਬਿਨ ਸਾਂਪਲਾ, ਚੇਅਰਮੈਨ ਕਾਕੂ ਆਹਲੂਵਾਲੀਆ, ਰਾਜਵਿੰਦਰ ਕੌਰ ਥਿਆੜਾ, ਐਵਰਗਰੀਨ ਪ੍ਰਕਾਸ਼ਨ ਤੋਂ ਰਾਜੇਸ਼ ਚੋਪੜਾ ਰੋਕੀ, ਕੁਨਾਲ ਸਭਰਵਾਲ, ਪੰਕਜ ਤਕੀਰ, ਵਰਿੰਦਰ ਸ਼ਰਮਾ, ਸੁਰੇਸ਼ ਸਹਿਗਲ, ਕੌਂਸਲਰ ਹਰਜਿੰਦਰ ਲਾਡਾ, ਮੋਨੂੰ ਪੁਰੀ, ਜਸਵਿੰਦਰ ਮੱਕੜ, ਕੌਂਸਲਰ ਜਸਲੀਨ ਸੇਠੀ, ਕੌਂਸਲਰ ਗੁਰਵਿੰਦਰ ਬੰਟੀ ਨੀਲਕੰਠ, ਸੇਵਾਮੁਕਤ ਐੱਸ.ਪੀ ਰਜਿੰਦਰ ਸਿੰਘ, ਐੱਸ.ਪੀ ਸਤਿੰਦਰ ਸਿੰਘ ਕਾਕਾ, ਬਾਬਾ ਚਰਨ ਦਾਸ, ਪ੍ਰੋਫੈਸਰ ਵਿਪਨ ਝਾਂਜੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਅੰਗਹੀਣ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ, ਚਰਨਜੀਤ ਸਿੰਘ ਸਾਬਕਾ ਕੌਂਸਲਰ, ਚਰਨਜੀਤ ਸਿੰਘ ਸਾਬਕਾ ਕੌਂਸਲਰ, ਕੰਠ ਜੁਝਾਰੂ, ਕਵਲਜੀਤ ਟੋਨੀ, ਸੇਵਾਮੁਕਤ ਐੱਸ.ਪੀ.ਐੱਸ.ਕੇ. ਅਗਨੀਹੋਤਰੀ, ਅਰਵਿੰਦ ਘਈ, ਰਾਕੇਸ਼ ਚੱਢਾ, ਅਜੇ ਚੱਢਾ, ਸ਼ਾਇਰ ਰਛਪਾਲ ਸਿੰਘ ਪਾਲ, ਰਾਘਵ ਬਹਿਲ, ਰਿਸ਼ੀ ਬਹਿਲ, ਕੁਲਦੀਪ ਸਿੰਘ ਓਬਰਾਏ, ਸੁਦੇਸ਼ ਧਵਨ, ਪਵਨ ਧਵਨ, ਅਨੁਜ ਕਪੂਰ, ਗਗਨ ਕਪੂਰ, ਦਰਸ਼ਨ ਕਪੂਰ, ਹਿਮਾਂਸ਼ੂ ਸ਼ਰਮਾ, ਸੰਜੇ ਕੋਛੜ, ਮਹਾਂਦੀਪ ਉੱਪਲ, ਰਾਜੀਵਪਾਲ, ਰਾਜਦੀਪ ਉੱਪਲ | ਦੁੱਗਲ, ਮੇਜਰ ਸਿੰਘ, ਰਮਨੀਕ ਸਿੰਘ, ਰਾਕੇਸ਼ ਸ਼ਰਮਾ, ਲੱਕੀ ਮਲਹੋਤਰਾ, ਅਰਵਿੰਦ ਮਿਸ਼ਰਾ ਆਦਿ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ | ਇੱਥੇ ਦੱਸਣਯੋਗ ਹੈ ਕਿ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਪੀ.ਪੀ.ਆਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਜੀ ਨੇ ਪੂਰੀ ਜ਼ਿੰਦਗੀ ਅਥੱਕ ਮਿਹਨਤ ਕਰਦਿਆਂ ਦੇਸ਼ ਦੀ ਤਰੱਕੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਸਮਾਜ ਲਈ ਬਿਹਤਰੀਨ ਕੰਮ ਕੀਤੇ | ਸ੍ਰੀ ਚੋਪੜਾ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਇੱਕ ਸਕੂਲ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਸ ਨੂੰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਰੂਪ 'ਚ 36 ਸਕੂਲਾਂ ਅਤੇ 23 ਕਾਲਜਾਂ ਨਾਲ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਿੱਖਿਆ ਗਰੁੱਪ ਬਣਾ ਦਿੱਤਾ, ਜਿਸ 'ਚ 42000 ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਨੇ ਆਪਣਾ ਜੀਵਨ ਆਪਣੇ ਮਾਤਾ-ਪਿਤਾ ਸਵ. ਸ੍ਰੀਮਤੀ ਸ਼ਾਂਤਾ ਚੋਪੜਾ ਅਤੇ ਸ੍ਰੀ ਆਰ.ਸੀ. ਚੋਪੜਾ ਵਲੋਂ ਜਨ-ਜਨ ਤੱਕ ਸਿੱਖਿਆ ਪਹੁੰਚਾਉਣ ਦੇ ਸੁਪਨੇ ਨੂੰ ਸਮਰਪਿਤ ਕਰ ਦਿੱਤਾ | 1958 'ਚ ਉਨ੍ਹਾਂ ਦੀ ਮਾਤਾ ਵਲੋਂ ਇੱਕ ਕਮਰੇ ਅਤੇ ਇੱਕ ਬੱਚੇ ਨਾਲ ਸ਼ੁਰੂ ਕੀਤੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਲਗਭਗ 60 ਸਕੂਲ ਅਤੇ ਕਾਲਜ ਸਥਾਪਿਤ ਕਰ ਦਿੱਤੇ, ਜਿਸ 'ਚ ਮਾਸਟਰ ਰਾਜ ਕਵਰ ਚੋਪੜਾ 3 ਕਰੋੜ ਸਕਾਲਰਸ਼ਿਪ, ਹਰ ਤਰ੍ਹਾਂ ਦੇ ਖੇਡਾਂ ਅਤੇ ਹੋਰ ਗਤੀਵਿਧੀਆਂ ਸ਼ਾਮਿਲ ਹਨ | ਉਹ ਕੇਵਲ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਹੀ ਚੇਅਰਮੈਨ ਨਹੀਂ ਸਨ, ਸਗੋਂ ਉਹ ਕਨਫੈਡਰੇਸ਼ਨ ਆਫ਼ ਪੰਜਾਬ ਅਨਏਡਿਡ ਇੰਸਟੀਚਿਊਸ਼ਨਜ਼ (ਕਾਲਜ ਐਸੋਸੀਏਸ਼ਨ) ਦੇ ਪੈ੍ਰਜ਼ੀਡੈਂਟ ਅਤੇ ਸੀ.ਬੀ.ਐੱਸ.ਈ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ | ਸ੍ਰੀ ਅਨਿਲ ਚੋਪੜਾ ਨੂੰ ਕ੍ਰੈਡਾਈ ਪੰਜਾਬ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਸਨਾਤਨ ਰਤਨ ਅਵਾਰਡ ਅਤੇ ਬਲਸਬੇਰੀਜ਼ ਯੂਨੀਵਰਸਿਟੀ ਵੱਲੋਂ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਐਜੂਕੇਸ਼ਨਿਸਟ ਹੋਣ ਦੇ ਨਾਲ-ਨਾਲ ਉਹ ਇੱਕ ਸਫਲ ਕਾਰੋਬਾਰੀ ਵੀ ਸਨ | ਉਨ੍ਹਾਂ ਨੇ ਹੀ ਸਨ 1980 ਵਿੱਚ ਰੀਅਲ ਐਸਟੇਟ ਨੂੰ ਯੋਜਨਾਬੱਧ ਢੰਗ ਨਾਲ ਪੇਸ਼ ਕੀਤਾ ਅਤੇ ਉਸੇ ਯੋਜਨਾ ਦਾ ਅਨੁਸਰਨ ਕਰਦੇ ਹੋਏ ਅੱਜ ਰੀਅਲ ਐਸਟੇਟ ਵਿੱਚ ਬਿਲਡਰ ਬੁਲੰਦੀਆਂ ਨੂੰ ਛੂਹ ਰਹੇ ਹਨ | ਇਸ ਦੇ ਨਾਲ ਹੀ ਸ੍ਰੀ ਚੋਪੜਾ ਜੀ ਪੀ.ਪੀ.ਆਰ ਗਰੁੱਪ, ਹੋਟਲ ਰਮਾਡਾ ਸਿਟੀ ਸੈਂਟਰ, ਹੋਟਲ ਡੇਜ਼, ਹੋਟਲ ਡੇਜ਼ ਇਨ ਅਤੇ ਪੈਰਾਡਾਈਜ਼ ਐਜੂਕੇਸ਼ਨਲ ਸੋਸਾਇਟੀ ਦੇ ਵੀ ਚੇਅਰਮੈਨ ਸਨ |

ਪਿਛਲੀ ਖ਼ਬਰ ਦਾਣਾ ਮੰਡੀ ਭੁਲੱਥ ਵਿਖੇ ਰਸ਼ਪਾਲ ਸ਼ਰਮਾ ਨੇ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ <br/> ਅਗਲੀ ਖ਼ਬਰ ਦੁਕਾਨ ਦੇ ਤਾਲੇ ਤੋੜਨ ਤੇ ਧਮਕੀਆਂ ਦੇਣ ਦੇ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।