ਭੁਲੱਥ, 14 ਅਪ੍ਰੈਲ (ਮਨਜੀਤ ਸਿੰਘ ਰਤਨ)-ਮਾਰਕੀਟ ਕਮੇਟੀ ਭੁਲੱਥ ਅਧੀਨ ਪੈਂਦੀ ਮੁੱਖ ਦਾਣਾ ਮੰਡੀ ਭੁਲੱਥ ਵਿਖੇ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ ਤੇ ਹਲਕਾ ਸੰਗਠਨ ਇੰਚਾਰਜ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਹਰਪ੍ਰੀਤ ਸਿੰਘ, ਭੁਪਿੰਦਰ ਕੁਮਾਰ ਲੇਖਾਕਾਰ, ਸਰਮੁਖਜੀਤ ਸਿੰਘ ਇੰਸਪੈਕਟਰ ਪਨਗ੍ਰੇਨ ਆਦਿ ਵੀ ਮੌਜੂਦ ਸਨ | ਖ਼ਰੀਦ ਸ਼ੁਰੂ ਕਰਵਾਉਣ ਉਪਰੰਤ ਰਸ਼ਪਾਲ ਸ਼ਰਮਾ ਨੇ ਕਿਹਾ ਗਿਆ ਕਿ ਇਸ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਣਕ ਦੀ ਖ਼ਰੀਦ ਲਈ ਮੁੱਢਲੇ ਪ੍ਰਬੰਧ ਜਿਵੇਂ ਕਿ ਮੰਡੀ ਦੀ ਸਫ਼ਾਈ, ਛਾਂ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖ਼ਰੀਦ ਕੀਤੀ ਫ਼ਸਲ ਦੀ ਪੇਮੈਂਟ ਵੀ ਕਿਸਾਨਾਂ ਨੂੰ ਨਾਲ ਦੀ ਨਾਲ ਹੀ ਕਰਨੀ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਮੰਡੀ ਵਿਚ ਆਪਣੀ ਸੁੱਕੀ ਫ਼ਸਲ ਲੈ ਕੇ ਹੀ ਆਉਣ | ਇਸ ਮੌਕੇ ਆੜ੍ਹਤੀ ਕਿਸ਼ਨ ਲਾਲ ਬਹਿਲ, ਸੰਜੀਵ ਕੁਮਾਰ, ਸ਼ਾਮ ਲਾਲ ਸ਼ਰਮਾ, ਬਨਾਰਸੀ ਦਾਸ ਖੁੱਲਰ, ਨਿਰਮਲ ਸਿੰਘ ਗੁਰਾਇਆ, ਗਗਨਦੀਪ ਬਹਿਲ, ਗੁਰਦੇਵ ਸਿੰਘ ਗੁਰਾਇਆ, ਸੁਭਾਸ਼ ਚੰਦਰ, ਰਕੇਸ਼ ਕੁਮਾਰ, ਕੁਲਦੀਪ ਸਿੰਘ ਸੋਨੰੂ ਬਲਾਕ ਪ੍ਰਧਾਨ, ਰਾਜਾ ਖੁੱਲਰ ਅਤੇ ਹੋਰ ਕਿਸਾਨ ਹਾਜ਼ਰ ਸਨ |