ਫਗਵਾੜਾ, 14 ਅਪੈ੍ਰਲ (ਹਰਜੋਤ ਸਿੰਘ ਚਾਨਾ)-ਦੁਕਾਨ ਦੇ ਤਾਲੇ ਜਬਰੀ ਤੋੜਨ ਤੇ ਧਮਕੀਆਂ ਦੇਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰਜੀਤ ਸਿੰਘ ਪਰਮਾਰ ਪੁੱਤਰ ਗੁਰਬਚਨ ਸਿੰਘ ਪਰਮਾਰ ਵਾਸੀ ਅਕਾਲ ਸਹਾਏ ਉਂਕਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਸਿਨੇਮਾ ਰੋਡ 'ਤੇ ਕੰਪਲੈਕਸ ਹੈ ਜਿਸ 'ਚ ਦੁਕਾਨਾਂ ਹੈ ਤੇ ਕਾਫ਼ੀ ਸਮਾਂ ਪਹਿਲਾ ਉਸ ਨੇ ਇੱਕ ਦੁਕਾਨ ਜੋਗਿੰਦਰ ਸਿੰਘ ਨੂੰ ਕਿਰਾਏ 'ਤੇ ਦਿੱਤੀ ਸੀ | ਕੁੱਝ ਸਮਾਂ ਪਹਿਲਾ ਜੋਗਿੰਦਰ ਸਿੰਘ ਨੇ ਉਸ ਦੀ ਦੁਕਾਨ ਬਿਨ੍ਹਾਂ ਉਸ ਦੀ ਮਨਜ਼ੂਰੀ ਤੋਂ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ ਨੂੰ ਦੇ ਦਿੱਤੀ ਜੋ ਬਾਅਦ 'ਚ ਜੇਲ੍ਹ ਚਲਾ ਗਿਆ ਤੇ ਹੁਣ ਜੋਗਿੰਦਰ ਸਿੰਘ ਨੇ ਇਹ ਦੁਕਾਨ ਇੱਕ ਰਜਤ ਫ਼ੈਂਸੀ ਬੁਟੀਕ ਨੂੰ ਦੇ ਦਿੱਤੀ ਤੇ ਉਸ ਪਾਸੋਂ ਕੁੱਝ ਨਕਦੀ ਵੀ ਲੈ ਲਈ | ਜਿਸ ਸਬੰਧ ਉਨ੍ਹਾਂ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਗਲਤੀ ਮੰਨਦਿਆਂ ਚਾਬੀਆਂ ਉਸ ਨੰੂ ਵਾਪਸ ਦੇ ਦਿੱਤੀਆਂ ਤੇ ਉਸ ਵੱਲੋਂ ਤਾਲੇ ਬਦਲ ਕੇ ਆਪਣੇ ਤਾਲੇ ਲੱਗਾ ਦਿੱਤੇ ਤੇ ਹੁਣ ਜੋਗਿੰਦਰ ਸਿੰਘ ਤੇ ਉਸਦੇ ਲੜਕੇ ਨੇ ਦੁਕਾਨ ਦੇ ਤਾਲੇ ਉਸ ਦੀ ਬਿਨ੍ਹਾਂ ਮਨਜ਼ੂਰੀ ਤੋਂ ਤੋੜ ਦਿੱਤੇ | ਜਿਸ ਸਬੰਧ 'ਚ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਉਪਰੰਤ ਪੁਲੀਸ ਨੇ ਜੋਗਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਮੇਹਲੀ ਗੇਟ ਹਾਲ ਵਾਸੀ ਮਾਡਲ ਟਾਊਨ ਤੇ ਜੋਗਿੰਦਰ ਸਿੰਘ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ |