02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਿ੍ੰਸੀਪਲ ਰਾਮ ਕਿਸ਼ਨ ਦੇ ਗ੍ਰਹਿ ਵਿਖੇ ਪਹੁੰਚੇ ਸੰਤੋਸ਼ ਚੌਧਰੀ ਪਿੰਡ ਭੁੱਲਾਰਾਈ ਵਿਖੇ ਪਹੁੰਚ ਕੇ ਬਾਬਾ ਸਾਹਿਬ ਦੀ ਫ਼ੋਟੋ ਨੂੰ ਫ਼ੁੱਲ ਕੀਤੇ ਅਰਪਿਤ <br/>

ਅਜੀਤ ਡੈਸਕ 15-04-2026
ਖਲਵਾੜਾ, 14 ਅਪ੍ਰੈਲ (ਮਨਦੀਪ ਸਿੰਘ ਸੰਧੂ)-ਪਿੰਡ ਭੁੱਲਾਰਾਈ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਉੱਘੇ ਦਲਿਤ ਚਿੰਤਕ ਅਤੇ ਸੀਨੀਅਰ ਕਾਂਗਰਸੀ ਆਗੂ ਰਾਮ ਕਿਸ਼ਨ ਭੁੱਲਾਰਾਈ ਸਾਬਕਾ ਪਿ੍ੰਸੀਪਲ ਦੀ ਅਗਵਾਈ ਹੇਠ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਪਾਰਟੀ ਵਰਕਰ ਰਾਮ ਮੂਰਤੀ ਭਾਣੋਕੀ, ਦੇਸ ਰਾਜ ਝੱਲੀ, ਮਨੀਸ਼ ਕਨੌਜੀਆ, ਚਰਨਜੀਤ ਕੈਲੇ ਅਤੇ ਸਰਵਣ ਸਿੰਘ ਸਾਬਕਾ ਪੰਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਫ਼ੋਟੋ ਤੇ ਫ਼ੁਲ ਮਾਲਾਵਾਂ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸ਼੍ਰੀਮਤੀ ਸੰਤੋਸ਼ ਚੌਧਰੀ ਅਤੇ ਪਿ੍ੰਸੀਪਲ ਰਾਮ ਕਿਸ਼ਨ ਭੁੱਲਾਰਾਈ ਦਰਮਿਆਨ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੂੰਘੀ ਗੱਲਬਾਤ ਹੋਈ ਅਤੇ ਪਾਰਟੀ ਦੀ ਕਾਮਯਾਬੀ ਲਈ ਜਥੇਬੰਦਕ ਬਾਰੇ ਸੋਚਣ ਦਾ ਵੀ ਇਸ਼ਾਰਾ ਕੀਤਾ ਗਿਆ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ ਅਤੇ ਪਿ੍ੰਸੀਪਲ ਰਾਮ ਕਿਸ਼ਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਮਿਹਨਤ ਕਰ ਕੇ ਕੁੱਝ ਕਰ ਦਿਖਾਉਣ ਦੇ ਜਜ਼ਬੇ ਨਾਲ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਰਾਮ ਕਿਸ਼ਨ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਆਧਾਰਿਤ ਆਪਣੀ ਹੱਥ ਲਿਖਤ ਪੁਸਤਕ 'ਮੈਂ ਕਾਰਵਾਂ ਖਿੱਚ ਲਿਆਇਆ ਹਾਂ'(ਕਾਵਿ ਸੰਗ੍ਰਹਿ) ਵੀ ਸ੍ਰੀਮਤੀ ਸੰਤੋਸ਼ ਚੌਧਰੀ ਨੂੰ ਭੇਟ ਕੀਤੀ | ਇਸ ਮੌਕੇ ਮਿਸਤਰੀ ਧੰਨਪਤ ਰਾਏ, ਲਵ ਕੁਮਾਰ, ਹਰਮਨ, ਸੁਖਵਿੰਦਰ ਪਾਲ, ਹੈਪੀ ਪਵਾਰ, ਕਿ੍ਸ਼ਨ ਲਾਲ, ਰਾਮ ਲੁਭਾਇਆ ਮਿਸਤਰੀ, ਸੰਦੀਪ ਸ਼ੀਪਾ, ਪਿਆਰਾ ਰਾਮ ਅਤੇ ਡਾਕਟਰ ਰਕੇਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਲਮੀਕਿ ਮਜ਼੍ਹਬੀ ਸਿੱਖ ਮੋਰਚੇ ਨੇ ਕੱਢੀ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ ਸ਼ਹਿਰ 'ਚ ਰੈਲੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀ ਸੰਬੰਧੀ ਸੋਧ ਬਿੱਲ ਪਾਸ ਕਰਨਾ ਇਤਿਹਾਸਿਕ ਫ਼ੈਸਲਾ-ਸੰਧਾ, ਮਨਿਆਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।