19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੀਰ ਇਨਾਅਤ ਸ਼ਾਹ ਸਰਕਾਰ ਦਾ ਸਾਲਾਨਾ ਮੇਲਾ 4-5 ਨੂੰ <br/>

ਅਜੀਤ ਡੈਸਕ 02-04-2026
ਹੁਸੈਨਪੁਰ, 1 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਹਜਰਤ ਪੀਰ ਸਲਾਉਦੀਨ ਪਲੱਖਣ ਸ਼ਾਹ ਸਰਕਾਰ ਦੀ ਮਿਹਰ ਨਾਲ ਪੀਰ ਇਨਾਅਤ ਸ਼ਾਹ ਸਰਕਾਰ ਦੀ ਦਰਗਾਹ ਤੇ ਸਾਲਾਨਾ ਮੇਲਾ 4 ਅਤੇ 5 ਅਪ੍ਰੈਲ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਮਹੱਲਾ ਕਸਾਬਾਂ ਕਪੂਰਥਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਰਾਜ ਵਾਰਿਸ ਅਤੇ ਕਿ੍ਸ਼ਨ ਕੁਮਾਰ ਖਿੱਲਣ ਨੇ ਦੱਸਿਆ ਕਿ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਝੰਡੇ ਦੀ ਰਸਮ ਅਤੇ ਸ਼ਾਮ 5.00 ਵਜੇ ਮਹਿੰਦੀ ਦੀ ਰਸਮ ਮਹੱਲਾ ਕਸਾਬਾਂ ਕਪੂਰਥਲਾ ਵਿਖੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਚਾਦਰ ਚੜ•ਾਉਣ ਦੀ ਰਸਮ ਨਿਭਾਈ ਜਾਵੇਗੀ ਜਦਕਿ ਮਹਿਫ਼ਲ ਏ ਕੱਵਾਲ ਸ਼ਾਮ 7.00 ਵਜੇ ਜਗਜੀਤ ਕਲੱਬ ਮਾਲ ਰੋਡ ਕਪੂਰਥਲਾ ਵਿਖੇ ਹੋਵੇਗੀ, ਜਿਸ ਵਿਚ ਪ੍ਰਸਿੱਧ ਗਾਇਕ ਕਾਂਸ਼ੀ ਨਾਥ, ਕੌਰ ਸਿੰਮੀ ਅਤੇ ਮਨੀ ਸਭਰਵਾਲ ਵੱਲੋਂ ਬਾਬਾ ਜੀ ਦੀ ਉਪਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਮੇਲੇ ਨੂੰ ਸਫਲ ਬਣਾਉਣ ਵਿਚ ਕੌਂਸਲਰ ਗਿਰੀਸ਼ ਭਸੀਨ, ਕਿ੍ਸ਼ਨ ਕੁਮਾਰ ਖਿੱਲਣ ਔਕਰ ਖਿੱਲਣ, ਗੁਰਪ੍ਰੀਤ ਸਿੰਘ ਗੋਰਾ, ਰੋਕੀ, ਰਾਜ ਕੁਮਾਰ ਰਾਜੂ, ਸ਼ਨੀ ਖਿੱਲਣ, ਰਮੇਸ਼ ਚੰਦਰ ਖਿੱਲਣ, ਸੰਦੀਪ ਖਿੱਲਣ, ਵਿਨੋਦ ਕੁਮਾਰ ਮਨਚੰਦਾ, ਦਿਨੇਸ਼ ਕੁਮਾਰ, ਰੀਤੀ ਬੱਤਰਾ, ਪਿ੍ੰਸ ਖਿੱਲਣ, ਲੱਕੀ ਖਿੱਲਣ, ਹੈਪੀ ਖਿੱਲਣ ਅਤੇ ਹੋਰ ਸੰਗਤਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਹਵੇਲੀ 'ਚੋਂ ਸਕੂਟਰੀ ਚੋਰੀ ਅਗਲੀ ਖ਼ਬਰ ਸੱਤਾਧਾਰੀ ਪਾਰਟੀ ਪੰਚਾਇਤ ਸੰਮਤੀ ਫੱਤੂਢੀਂਗਾ 'ਤੇ ਕਬਜ਼ਾ ਕਰਨ ਲਈ ਮੇਰੇ ਸਮਰਥਕ ਆਜ਼ਾਦ ਮੈਂਬਰਾਂ ਨੂੰ ਡਰਾ ਧਮਕਾ ਰਹੀ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।