19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਵੇਲੀ 'ਚੋਂ ਸਕੂਟਰੀ ਚੋਰੀ

ਅਜੀਤ ਡੈਸਕ 02-04-2026

ਮਜਾਰੀ/ਸਾਹਿਬਾ, 1 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਪਿੰਡ ਰੱਕੜਾਂ ਢਾਹਾਂ ਵਿਖੇ ਇੱਕ ਕਿਸਾਨ ਦੀ ਹਵੇਲੀ ਵਿਚੋਂ ਚੋਰਾਂ ਵਲੋਂ ਸਕੂਟਰੀ ਚੋਰੀ ਕਰ ਲਈ ਗਈ | ਕਿਸਾਨ ਅਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਰੱਕੜਾਂ ਢਾਹਾਂ ਨੇ ਦੱਸਿਆ ਕਿ ਮੇਰੀ ਪਲੇਜਰ ਸਕੂਟਰੀ ਪੀ.ਬੀ 32 ਆਰ. 3941 ਮਾਡਲ 2014 ਜੋ ਮੈਂ ਕੁਝ ਸਮਾਂ ਪਹਿਲਾਂ ਰਾਮ ਪਾਲ ਪੁੱਤਰ ਬਾਬੂ ਰਾਮ ਪਿੰਡ ਚਾਹਲ ਪਾਸੋਂ ਖਰੀਦੀ ਸੀ | ਜੋ ਅਜੇ ਉਨ੍ਹਾਂ ਦੇ ਨਾਂਅ 'ਤੇ ਹੀ ਚੱਲ ਰਹੀ ਹੈ | ਜੋ ਮੈਂ ਰਾਤ ਦੇ ਸਮੇਂ ਹਵੇਲੀ ਵਿਚ ਖੜੀ ਕਰ ਕੇ ਅੰਦਰ ਹੀ ਸੌਂਅ ਗਿਆ | ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਸਕੂਟਰੀ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ | ਜਿਸ ਦੀ ਮੈ ਸਾਰਾ ਦਿਨ ਕਾਫੀ ਭਾਲ ਕੀਤੀ, ਪਰ ਕਿਧਰੇ ਵੀ ਨਹੀਂ ਮਿਲੀ | ਇਸ ਗੁੰਮ ਹੋਈ ਸਕੂਟਰੀ ਦੀ ਦਰਖਾਸਤ ਪੁਲਿਸ ਥਾਣਾ ਸਦਰ ਬਲਾਚੌਰ ਵਿਖੇ ਦੇ ਦਿੱਤੀ ਗਈ ਹੈ | ਉਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਦਰਖਾਸਤ 'ਤੇ ਕੲਰਵਾਈ ਕਰਦੇ ਹੋਏ ਚੋਰਾਂ ਦੀ ਭਾਲ ਕਰਕੇ ਉਨਾਂ ਦੀ ਸਕੂਟਰੀ ਬਰਾਮਦ ਕੀਤੀ ਜਾਵੇ |

ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਪੀਰ ਇਨਾਅਤ ਸ਼ਾਹ ਸਰਕਾਰ ਦਾ ਸਾਲਾਨਾ ਮੇਲਾ 4-5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।