ਫਗਵਾੜਾ, 1 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਰਾਮਗੜ੍ਹੀਆ ਕਾਲਜ ਦੇ ਪਿ੍ੰਸੀਪਲ ਡਾ. ਮਨਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਾਲਜ ਕਮੇਟੀ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਟਾਂਡਾ ਦੇ ਵਿਧਾਇਕ ਜਸਬੀਰ ਸਿੰਘ ਰਾਜਾ ਸ਼ਾਮਲ ਹੋਏ | ਇਸ ਮੌਕੇ ਭੋਗਲ ਨੇ ਪਿ੍ੰ. ਮਨਜੀਤ ਸਿੰਘ ਦੀ 31 ਸਾਲ ਬੇਦਾਗ ਸੇਵਾ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਪੋਰਟਸ ਖੇਤਰ 'ਚ ਕਾਲਜ ਦਾ ਨਾਂਅ ਬਹੁਤ ਰੌਸ਼ਨ ਕੀਤਾ ਤੇ ਕਾਫ਼ੀ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾਇਆ ਜਿਨ੍ਹਾਂ 'ਤੇ ਸਾਨੂੰ ਬਹੁਤ ਮਾਣ ਹੈ | ਇਸ ਮੌਕੇ ਡਾ. ਮਨਜੀਤ ਸਿੰਘ ਨੇ ਆਪਣੇ ਭਾਸ਼ਣ 'ਚ ਕਾਲਜ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਕਾਲਜ ਦਾ ਨਾਮ ਉੱਚਾ ਕਰਨ 'ਚ ਲਗਾਇਆ ਹੈ ਤੇ ਸਾਨੂੰ ਵੀ ਇੱਥੇ ਕੰਮ ਕਰਕੇ ਬਹੁਤ ਮਾਣ ਮਹਿਸੂਸ ਹੋਇਆ | ਉਨ੍ਹਾਂ ਕਾਲਜ ਦੇ 'ਚ ਵੇਟ ਲਿਫ਼ਟਿੰਗ ਹਾਲ ਲਈ ਇੱਕ ਲੱਖ ਰੁਪਏ, ਕਾਲਜ ਦੇ ਵਿਕਾਸ ਲਈ 50 ਹਜ਼ਾਰ ਰੁਪਏ ਤੇ 13 ਪੱਖੇ ਦੇਣ ਦਾ ਐਲਾਨ ਕੀਤਾ | ਇਸ ਮੌਕੇ ਗੁਰਮੁਖ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ ਰੰਧਾਵਾ, ਤਰਸੇਮ ਸਿੰਘ ਭਿੰਡਰ ਪਿ੍ੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ, ਜੁਗਰਾਜ ਸਿੰਘ ਬੇਗੋਵਾਲ, ਗੁਰਨਾਮ ਸਿੰਘ, ਅਵਤਾਰ ਸਿੰਘ ਮੰਡ, ਹਰਿੰਦਰ ਸਿੰਘ ਕੰਗ, ਅਰਜਨਾ ਐਵਾਰਡੀ ਤਾਰਾ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ, ਡੀ.ਐਸ.ਪੀ. ਸੰਦੀਪ ਕੁਮਾਰ, ਡੀ.ਐਸ.ਪੀ. ਰਸ਼ਪਾਲ ਸਿੰਘ, ਹਰਦਿਆਲ ਸਿੰਘ, ਗਿਆਨ ਸਿੰਘ ਇੰਸਪੈਕਟਰ, ਗੁਰਨਾਮ ਸਿੰਘ, ਵਿਪਨ ਕੁਮਾਰ, ਮੁਕੇਸ਼ ਕਾਂਤ, ਬਲਵਿੰਦਰ ਕੌਰ ਸਮੇਤ ਕਈ ਸਿੱਖਿਆ ਸ਼ਾਸਤਰੀ ਸ਼ਾਮਿਲ ਸਨ |