20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਜਗਦੀਸ਼ ਸਹਿਗਲ ਬਿਨਾਂ ਮੁਕਾਬਲਾ ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਦੇ ਪ੍ਰਧਾਨ ਬਣੇ

ਅਜੀਤ ਡੈਸਕ 02-04-2026
ਕਪੂਰਥਲਾ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਦੀ ਹੋਈ ਚੋਣ ਵਿਚ ਜਗਦੀਸ਼ ਸਹਿਗਲ ਬਿਨਾ ਮੁਕਾਬਲਾ ਕਲੱਬ ਦੇ ਪ੍ਰਧਾਨ ਚੁਣੇ ਗਏ | ਇੱਥੇ ਵਰਨਣਯੋਗ ਹੈ ਕਿ ਕਲੱਬ ਦੀ ਚੋਣ ਪ੍ਰਕਿਰਿਆ ਲਈ ਸੁਰਿੰਦਰ ਸੂਦ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਤੇ ਚੋਣ ਲਈ ਬਕਾਇਦਾ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਪ੍ਰਕਿਰਿਆ ਹੋਈ, ਪ੍ਰੰਤੂ ਮੁਕਾਬਲੇ ਵਿਚ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਰਚੇ ਨਾ ਦਾਖਲ ਕਰਨ 'ਤੇ ਜਗਦੀਸ਼ ਸਹਿਗਲ ਬਿਨਾ ਮੁਕਾਬਲਾ ਕਲੱਬ ਦੇ ਪ੍ਰਧਾਨ ਐਲਾਨੇ ਗਏ | ਕਲੱਬ ਦੇ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਪੰਜ ਅਪ੍ਰੈਲ ਨੂੰ ਕਲੱਬ ਦੇ ਨਵਨਿਯੁਕਤ ਪ੍ਰਧਾਨ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ | ਇਸੇ ਦੌਰਾਨ ਹੀ ਕਲੱਬ ਦੇ ਮੈਂਬਰਾਂ ਇੰਦਰਜੀਤ, ਯਸ਼ਪਾਲ ਨਾਹਰ, ਜੋਗਿੰਦਰ ਤਲਵਾੜ, ਦਰਸ਼ਨ ਸਿੰਘ ਰਾਣੋ, ਅਰੁਨ ਕੁਮਾਰ ਗੁਪਤਾ ਤੇ ਹਰਜੀਤ ਬਾਵਾ ਨੇ ਜਗਦੀਸ਼ ਸਹਿਗਲ ਦੇ ਬਿਨਾ ਮੁਕਾਬਲਾ ਕਲੱਬ ਦਾ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਕਲੱਬ ਦੀ ਬਿਹਤਰੀ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਅੱਵਲ ਕੁਮਾਰ ਵਲੋਂ ਕਲੱਬ ਨੂੰ ਟੀ.ਵੀ., ਮੋਤੀ ਲਾਲ ਪੁਰੀ ਤੇ ਓ.ਪੀ. ਖੰਨਾ ਵਲੋਂ ਕਲੱਬ ਦੇ ਹਾਲ ਲਈ ਦੋ ਏਅਰਕੰਡੀਸ਼ਨ ਭੇਟ ਕਰਨ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਾਮਗੜ੍ਹੀਆਂ ਕਾਲਜ ਦੇ ਪਿ੍ੰਸੀਪਲ ਡਾ. ਮਨਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਡੀ.ਸੀ. ਦੀ ਅਗਵਾਈ ਹੇਠ ਰੋਡ ਸੰਘਰਸ਼ ਕਮੇਟੀ ਅਤੇ ਅਧਿਕਾਰੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।