14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰੂ ਅਮਰਦਾਸ ਪਬਲਿਕ ਸਕੂਲ ਦੀ ਗੁਰਲੀਨ ਕੌਰ ਦਾ ਕੌਮੀ ਪੱਧਰ ਦੇ ਈ-ਮੈਗਜ਼ੀਨ 'ਸਪਨੋ ਕੀ ਉਡਾਣ' 'ਚ ਸਫ਼ਰਨਾਮਾ ਪ੍ਰਕਾਸ਼ਿਤ <br/>

ਅਜੀਤ ਡੈਸਕ 20-02-2026
ਕਪੂਰਥਲਾ, 19 ਫਰਵਰੀ (ਅਮਰਜੀਤ ਕੋਮਲ)- ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਕੌਮੀ ਪੱਧਰ ਦੇ ਈ-ਮੈਗਜ਼ੀਨ 'ਸਪਨੋ ਕੀ ਉਡਾਣ' ਦਾ ਸਫ਼ਰਨਾਮਾ ਰਵਾਇਤੀ ਲਿਬਾਸ ਮਨਿਸਟਰੀ ਆਫ ਐਜੂਕੇਸ਼ਨ ਆਫ ਇੰਡੀਆ ਵਲੋਂ ਪ੍ਰਕਾਸ਼ਿਤ ਕੀਤੇ ਜਾਣ ਨਾਲ ਸਕੂਲ ਦਾ ਕੌਮੀ ਪੱਧਰ 'ਤੇ ਮਾਣ ਵਧਿਆ ਹੈ | ਵਰਨਣਯੋਗ ਹੈ ਕਿ ਇਸ ਈ-ਮੈਗਜ਼ੀਨ ਲਈ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਆਪਣੀਆਂ ਲਿਖਤਾਂ ਪ੍ਰਕਾਸ਼ਿਤ ਕਰਨ ਲਈ ਭੇਜੀਆਂ ਜਾਂਦੀਆਂ ਹਨ ਤੇ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਵਲੋਂ ਲਿਖਿਆ ਸਫ਼ਰਨਾਮਾ ਰਵਾਇਤੀ ਲਿਬਾਸ ਦੀ ਚੋਣ ਉਪਰੰਤ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਜਾਣ ਵਾਲੇ ਪਹਿਰਾਵੇ ਤੇ ਸਭਿਆਚਾਰ ਨੂੰ ਦਰਸਾਇਆ ਗਿਆ ਹੈ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਗੁਰਲੀਨ ਕੌਰ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਜਿਹੇ ਮਿਹਨਤੀ ਵਿਦਿਆਰਥੀਆਂ ਸਦਕਾ ਹੀ ਸਕੂਲ ਤਰੱਕੀ ਦੀਆਂ ਸਿਖ਼ਰਾਂ ਨੂੰ ਛੂਹ ਰਿਹਾ ਹੈ | ਉਨ੍ਹਾਂ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਗੁਰਲੀਨ ਕੌਰ ਤੋਂ ਪ੍ਰੇਰਨਾ ਲੈਣ ਲਈ ਕਿਹਾ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਵਿਖੇ ਫੇਅਰਵੈੱਲ ਪਾਰਟੀ ਕਰਵਾਈ <br/> ਅਗਲੀ ਖ਼ਬਰ ਡਾ. ਨਵਦੀਪ ਸਿੰਘ ਵਲੋਂ ਐਮਰਜੈਂਸੀ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਣ 'ਤੇ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।