14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਨਵਦੀਪ ਸਿੰਘ ਵਲੋਂ ਐਮਰਜੈਂਸੀ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲਣ 'ਤੇ ਸਵਾਗਤ <br/>

ਅਜੀਤ ਡੈਸਕ 20-02-2026
ਭੁਲੱਥ, 19 ਫਰਵਰੀ (ਮਨਜੀਤ ਸਿੰਘ ਰਤਨ)- ਸਬ-ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਡਾ. ਨਵਦੀਪ ਸਿੰਘ ਭੁਲੱਥ (ਐਮ.ਬੀ.ਬੀ.ਐੱਸ.) ਵੱਲੋਂ ਐਮਰਜੈਂਸੀ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ ਤੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀ ਹਨ | ਇਸ ਮੌਕੇ ਗੁਰੂ ਨਾਨਕ ਦੇਵ ਮੁਫ਼ਤ ਡਾਇਲੈਸਿਸ ਸੈਂਟਰ ਦੀ ਪ੍ਰਬੰਧਕ ਕਮੇਟੀ ਦੇ ਆਗੂ ਤੇ ਉੱਘੇ ਸਮਾਜ ਸੇਵਕ ਮਾ. ਕੰਵਲਜੀਤ ਮੰਨਣ, ਸੁਰਿੰਦਰ ਕੱਕੜ ਤੇ ਬਲਵਿੰਦਰ ਸਿੰਘ ਚੀਮਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਸਵਾਗਤ ਕੀਤਾ ਤੇ ਡਾ. ਨਵਦੀਪ ਸਿੰਘ ਦੀ ਸੇਵਾ ਭਾਵਨਾ ਨੂੰ ਦੇਖਦੇ ਖਾਸ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮਾ. ਕੰਵਲਜੀਤ ਮੰਨਣ ਨੇ ਕਿਹਾ ਕਿ ਡਾ. ਨਵਦੀਪ ਸਿੰਘ ਸਾਡੇ ਨਗਰ ਭੁਲੱਥ ਦਾ ਮਾਣ ਹਨ ਤੇ ਅਕਸਰ ਲੋਕ ਭਲਾਈ ਖੇਤਰ 'ਚ ਤਤਪਰ ਰਹਿੰਦੇ ਹਨ | ਡਾ. ਨਵਦੀਪ ਸਿੰਘ ਵੱਲੋਂ ਪਿਛਲੇ ਕਰੀਬ 3 ਸਾਲ ਤੋਂ ਭੁਲੱਥ ਵੈੱਲਫੇਅਰ ਸੁਸਾਇਟੀ ਵੱਲੋਂ ਲੋਕ ਭਲਾਈ ਦੇ ਮੰਤਵ ਨਾਲ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਚ ਨਿਰੰਤਰ ਮੁਫ਼ਤ ਤੌਰ 'ਤੇ ਸੇਵਾ ਨਿਭਾ ਰਹੇ ਹਨ ਤੇ ਉੱਥੇ ਮਰੀਜ਼ਾਂ ਦਾ ਚੈੱਕਅਪ ਕਰਕੇ ਇਲਾਜ ਕਰਦੇ ਹਨ, ਜੋ ਕਿ ਸ਼ਲਾਘਾਯੋਗ ਤੇ ਪ੍ਰਸੰਸਾ ਜਨਕ ਹੈ | ਉਨ੍ਹਾਂ ਕਿਹਾ ਸਾਨੂੰ ਬਹੁਤ ਫ਼ਖਰ ਹੈ ਕਿ ਸਾਡੇ ਨਗਰ ਦੇ ਨੌਜਵਾਨ ਪੜ੍ਹ-ਲਿਖ ਬੁਲੰਦੀਆਂ ਨੂੰ ਛੋਹ ਰਹੇ ਹਨ ਤੇ ਨਾਲ ਹੀ ਨਗਰ ਦੀ ਸੇਵਾ ਵਿਚ ਵੀ ਯੋਗਦਾਨ ਪਾ ਰਹੇ ਹਨ | ਇਸ ਮੌਕੇ ਸੁਰਿੰਦਰ ਕੱਕੜ ਨੇ ਕਿਹਾ ਕਿ ਡਾ. ਨਵਦੀਪ ਸਿੰਘ ਬਹੁਤ ਸੂਝਵਾਨ ਤੇ ਹੋਣਹਾਰ ਡਾਕਟਰ ਹਨ ਤੇ ਉਨ੍ਹਾਂ ਦੇ ਪਰਿਵਾਰ ਦਾ ਵੀ ਅਕਸਰ ਲੋਕ ਸੇਵਾ ਵਿਚ ਯੋਗਦਾਨ ਰਿਹਾ ਹੈ | ਕੱਕੜ ਨੇ ਜ਼ਿਕਰ ਕੀਤਾ ਕਿ ਡਾ. ਨਵਦੀਪ ਸਿੰਘ ਦੇ ਪਿਤਾ ਨੰਬਰਦਾਰ ਰਣਜੀਤ ਸਿੰਘ ਰਿੰਪੀ ਦਾ ਡਾਇਲੈਸਿਸ ਸੈਂਟਰ ਵਿਚ ਵੱਡਾ ਯੋਗਦਾਨ ਹੈ | ਉਨ੍ਹਾਂ ਡਾ. ਨਵਦੀਪ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੰਦੇ ਭਵਿੱਖ ਲਈ ਹੋਰ ਤਰੱਕੀ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਗੁਰਲੀਨ ਕੌਰ ਦਾ ਕੌਮੀ ਪੱਧਰ ਦੇ ਈ-ਮੈਗਜ਼ੀਨ 'ਸਪਨੋ ਕੀ ਉਡਾਣ' 'ਚ ਸਫ਼ਰਨਾਮਾ ਪ੍ਰਕਾਸ਼ਿਤ... ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ 25 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।