14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਟਰੈਫਿਕ ਪੁਲਿਸ ਨੇ ਵੱਖ-ਵੱਖ ਚੌਂਕਾਂ 'ਚ ਕੀਤੀ ਬੈਰੀਕੇਡਿੰਗ <br/>

ਅਜੀਤ ਡੈਸਕ 20-02-2026
ਕਪੂਰਥਲਾ, 19 ਫਰਵਰੀ (ਸਡਾਨਾ)-ਆਵਾਜਾਈ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਦੇ ਮਨੋਰਥ ਨਾਂਲ ਟਰੈਫਿਕ ਪੁਲਿਸ ਵਲੋਂ ਅੱਜ ਸਥਾਨਕ ਅਰਬਨ ਅਸਟੇਟ ਦੇ ਬਾਹਰ ਅਤੇ ਜਲੰਧਰ ਕਪੂਰਥਲਾ ਬਾਈਪਾਸ 'ਤੇ ਚੌਂਕ ਵਿਚ ਬੈਰੀਕੇਡ ਲਗਾਏ ਗਏ | ਇੱਥੇ ਜ਼ਿਕਰਯੋਗ ਹੈ ਕਿ ਉਕਤ ਦੋਵਾਂ ਥਾਵਾਂ 'ਤੇ ਟਰੈਫਿਕ ਪੁਲਿਸ ਨੂੰ ਸੜਕ ਹਾਦਸਿਆਂ ਸਬੰਧੀ ਕੁੱਝ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤਹਿਤ ਕਾਰਵਾਈ ਕਰਦਿਆਂ ਕਾਰਜਕਾਰੀ ਟਰੈਫਿਕ ਇੰਚਾਰਜ ਦਿਲਬਾਗ ਸਿੰਘ ਨੇ ਆਪਣੀ ਟੀਮ ਦੇ ਨਾਲ ਜਲੰਧਰ ਕਪੂਰਥਲਾ ਸੜਕ 'ਤੇ ਅਰਬਨ ਅਸਟੇਟ ਤੇ ਬਾਈਪਾਸ ਚੌਂਕ ਵਿਚ ਤਰਤੀਬਵਾਰ ਬੈਰੀਕੇਡ ਲਗਵਾਏ | ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਬੈਰੀਕੇਡ ਲਗਵਾਉਣ ਨਾਲ ਇਨ੍ਹਾਂ ਦੋ ਮੁੱਖ ਚੌਂਕਾਂ ਵਿਚ ਵਾਹਨਾਂ ਦੀ ਰਫ਼ਤਾਰ ਕੁੱਝ ਘੱਟ ਹੋਵੇਗੀ ਅਤੇ ਅਰਬਨ ਅਸਟੇਟ ਤੋਂ ਬਾਹਰ ਆਉਣ ਸਮੇਂ ਵਾਹਨਾਂ ਦੇ ਸੜਕ ਹਾਦਸਿਆਂ ਦਾ ਖ਼ਤਰਾ ਘੱਟ ਜਾਵੇਗਾ ਤੇ ਇਸੇ ਤਰ੍ਹਾਂ ਹੀ ਬਾਈਪਾਸ ਚੌਂਕ ਵਿਚ ਵੀ ਵਾਹਨਾਂ ਦੀ ਭਾਰੀ ਸੰਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੀ ਰਫ਼ਤਾਰ ਸੰਤੁਲਿਤ ਕਰਨ ਲਈ ਇਹ ਬੈਰੀਕੇਡਿੰਗ ਕੀਤੀ ਗਈ ਹੈ ਤੇ ਸ਼ਹਿਰ ਵਿਚ ਵੀ ਆਵਾਜਾਈ ਨੂੰ ਸੁਚਾਰੂ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਏ.ਐਸ.ਆਈ. ਸੁਰਜੀਤ ਸਿੰਘ ਤੇ ਏ.ਐਸ.ਆਈ. ਪ੍ਰੀਤਮ ਸਿੰਘ ਹਾਜ਼ਰ ਸਨ |
ਅੱਜ ਬਿਜਲੀ ਬੰਦ ਰਹੇਗੀ
ਫਗਵਾੜਾ, 19 ਫਰਵਰੀ (ਚਾਨਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 20 ਫ਼ਰਵਰੀ ਸ਼ੁੱਕਰਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 66 ਕੇਵੀ ਸਰਹਾਲੀ ਸਬ ਸਟੇਸ਼ਨ ਤੋਂ 11 ਕੇਵੀ ਸਰਹਾਲੀ ਕੈਟਾਗਰੀ-1 ਫੀਡਰ, 11 ਕੇ.ਵੀ. ਲਖਨਪਾਲ ਯੂ.ਪੀ.ਐੱਸ. ਫੀਡਰ, 11 ਕੇ.ਵੀ. ਨਿਊ ਧਨੀ ਪਿੰਡ ਏ.ਪੀ. ਫੀਡਰ, 11 ਕੇ.ਵੀ. ਫਗਵਾੜਾ ਰੋਡ ਏ ਪੀ ਫੀਡਰ, 11 ਕੇ ਵੀ ਭਾਣੋਕੀ ਰੋਡ ਏ ਪੀ ਫੀਡਰ ਦੀ ਸਪਲਾਈ ਪ੍ਰਭਾਵਿਤ ਰਹੇਗੀ ਜਿਸ ਕਾਰਨ ਸਰਹਾਲੀ, ਲਖਨਪਾਲ, ਧਨੀ ਪਿੰਡ ਤੇ ਨੱਥੇਵਾਲ ਆਦਿ ਏਰੀਏ ਦੀ ਸਪਲਾਈ ਬੰਦ ਰਹੇਗੀ |

ਪਿਛਲੀ ਖ਼ਬਰ ਹੋਲੇ ਮਹੱਲੇ ਨੂੰ ਲੈ ਕੇ ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਲੰਗਰ 27 ਫ਼ਰਵਰੀ ਤੋਂ 4 ਮਾਰਚ ਤੱਕ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।