ਕਪੂਰਥਲਾ, 19 ਫਰਵਰੀ (ਸਡਾਨਾ)-ਮਾਡਰਨ ਜੇਲ੍ਹ ਵਿਚ ਡਰੋਨ ਰਾਹੀਂ ਸਿਗਰਟ, ਤੰਬਾਕੂ ਅਤੇ ਲਾਈਟਰ ਸੁੱਟਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਧੀਰਜ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਸ਼ਤ ਦੌਰਾਨ ਜੇਲ੍ਹ ਹਦੂਦ ਉਪਰ ਇਕ ਡਰੋਨ ਦੇਖਿਆ ਗਿਆ, ਡਰੋਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਤੇ ਸਵੇਰੇ ਜਦੋਂ ਦੇਖਿਆ ਤਾਂ ਬੈਰਕਾਂ ਦੇ ਨੇੜੇ ਇਕ ਛੋਟਾ ਡਰੋਨ ਡਿੱਗਾ ਹੋਇਆ ਸੀ, ਜਿਸ ਦੇ ਨਾਲ ਤੰਬਾਕੂ ਦੀਆਂ ਪੁੜੀਆਂ, ਸਿਗਰਟਾਂ ਦੇ ਪੈਕੇਟ, ਰੋਿਲੰਗ ਪੇਪਰ ਤੇ 5 ਲਾਈਟਰ ਟੇਪ ਨਾਲ ਬੰਨ੍ਹੇ ਹੋਏ ਸਨ | ਕੋਤਵਾਲੀ ਪੁਲਿਸ ਨੇ ਉਕਤ ਘਟਨਾ ਸੰਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |