12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੁਹੱਲਾ ਪੁਰੀਆਂ ਸੁਲਤਾਨਪੁਰ ਲੋਧੀ 'ਚ ਘਰ ਵਿਚ ਬਣਾਏ ਧਾਰਮਿਕ ਸਥਾਨ ਦਾ ਮਾਮਲਾ ਗਰਮਾਇਆ <br/>

ਅਜੀਤ ਡੈਸਕ 30-01-2026
ਸੁਲਤਾਨਪੁਰ ਲੋਧੀ, 29 ਜਨਵਰੀ (ਥਿੰਦ)- ਮੁਹੱਲਾ ਪੁਰੀਆਂ ਸੁਲਤਾਨਪੁਰ ਲੋਧੀ ਵਿੱਚ ਰਿਹਾਇਸ਼ੀ ਘਰ ਅੰਦਰ ਖੋਲ੍ਹੇ ਗਏ ਧਾਰਮਿਕ ਸਥਾਨ ਤੋਂ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਵਿਰੋਧ ਤੇਜ਼ ਹੋ ਗਿਆ ਹੈ | ਪੁਰੀਆਂ ਮੁਹੱਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਪੁਰੀ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਪਹਿਲਾਂ ਐਸ. ਡੀ. ਐਮ. ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ | ਇਸ ਤੋਂ ਬਾਅਦ ਵਫ਼ਦ ਨੇ ਮਾਮਲੇ ਨੂੰ ਲੈ ਕੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਦੇ ਨਾਲ ਮੁਲਾਕਾਤ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ | ਜਾਣਕਾਰੀ ਦਿੰਦੇ ਹੋਏ ਪੁਰੀਆਂ ਮੁਹੱਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਪੁਰੀ, ਨਰੇਸ਼ ਪਾਲ ਪੁਰੀ, ਰਵਿੰਦਰ ਜੈਨ, ਦੇਵੀ ਦਿਆਲ ਸ਼ਰਮਾ, ਘਨਸ਼ਾਮ ਧੀਰ, ਚੰਦਰ ਮੋਹਨ ਸ਼ਰਮਾ, ਹਨੀ ਪੁਰੀ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿੱਚ ਘਰ ਅੰਦਰ ਇੱਕ ਚਰਚ ਦੇ ਨਾਂਅ 'ਤੇ ਧਾਰਮਿਕ ਗਤੀਵਿਧੀਆਂ ਚੱਲ ਰਹੀਆਂ ਹਨ, ਜਿੱਥੇ ਲਾਊਡ ਸਪੀਕਰਾਂ ਦੀ ਉੱਚੀ ਉੱਚੀ ਆਵਾਜ਼ ਕਾਰਨ ਸ਼ੋਰ ਪ੍ਰਦੂਸ਼ਣ ਫੈਲ ਰਿਹਾ ਹੈ | ਵਸਨੀਕਾਂ ਅਨੁਸਾਰ ਇਸ ਕਾਰਨ ਬਜ਼ੁਰਗਾਂ, ਬੱਚਿਆਂ ਤੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਘਰ ਵਿੱਚ ਚਰਚ ਚਲਾਉਣਾ ਤੇ ਨਿਰਧਾਰਿਤ ਮਿਆਰਾਂ ਤੋਂ ਵੱਧ ਸ਼ੋਰ ਕਰਨਾ ਕਾਨੂੰਨ ਦੀ ਉਲੰਘਣਾ ਹੈ | ਇਸ ਨਾਲ ਟਰੈਫ਼ਿਕ ਵੀ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਮੁਹੱਲੇ ਵਿਚ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਦਿਆਂ ਲਾਊਡ ਸਪੀਕਰਾਂ 'ਤੇ ਰੋਕ ਲਗਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਮੁਹੱਲਾ ਵਸਨੀਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਾਰਮਿਕ ਜਥੇਬੰਦੀਆਂ ਨਾਲ ਲੈ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਨਰੇਸ਼ ਪਾਲ ਪੁਰੀ, ਰਵਿੰਦਰ ਜੈਨ, ਦੇਵੀ ਦਿਆਲ ਸ਼ਰਮਾ, ਪ੍ਰਦੀਪ ਕੁਮਾਰ ਪੁਰੀ, ਘਨਸ਼ਾਮ ਧੀਰ, ਚੰਦਰ ਮੋਹਨ ਸ਼ਰਮਾ, ਹਨੀ ਪੁਰੀ, ਬਲਜੀਤ ਬਾਗੜੀਆਂ, ਯੋਗੇਸ਼ ਧੀਰ, ਕੁਸ਼ ਜੈਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੈਦਲ ਜਾ ਰਹੀ ਔਰਤ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਬਸਤੀ ਸੈਦਪੁਰ ਦੇ ਵਸਨੀਕਾਂ ਨੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।