ਕਪੂਰਥਲਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਸ਼ੋ੍ਰਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖਸ਼ ਸਿੰਘ ਭੰਡਾਲ ਨੂੰ ਪਾਕਿਸਤਾਨ ਦੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦਾ ਮੈਂਬਰ ਨਾਮਜ਼ਦ ਕਰਨ 'ਤੇ ਅੱਖਰ ਮੰਚ ਕਪੂਰਥਲਾ ਦੇ ਸਰਪ੍ਰਸਤ ਤੇ ਉੱਘੇ ਲੇਖਕ ਤੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ, ਮੰਚ ਦੇ ਪ੍ਰਧਾਨ ਤੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਉੱਘੇ ਚਿੰਤਕ ਤੇ ਆਲੋਚਕ ਡਾ. ਸਰਦੂਲ ਸਿੰਘ ਔਜਲਾ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ, ਬਾਬਾ ਨਿਰਮਲ ਸਿੰਘ ਸਪੇਨ, ਰਤਨ ਸਿੰਘ ਸੰਧੂ, ਊਧਮ ਸਿੰਘ ਔਜਲਾ, ਜਸਵਿੰਦਰ ਸਿੰਘ ਚਾਹਲ, ਹਰਜਿੰਦਰ ਸਿੰਘ ਔਜਲਾ ਯੂ.ਐਸ.ਏ., ਜਰਨੈਲ ਸਿੰਘ ਭੰਡਾਲ ਕੈਨੇਡਾ, ਡਾ. ਗਗਨਗੀਤ ਔਜਲਾ ਯੂ.ਕੇ., ਹਰਪਿੰਦਰ ਸਿੰਘ ਬਾਜਵਾ, ਜਸਵਿੰਦਰ ਸਿੰਘ ਕੋਟ ਕਰਾਰ ਖਾਂ, ਸੁਰਜੀਤ ਸਿੰਘ ਠੀਕਰੀਵਾਲ, ਆਰਟਿਸਟ ਜਸਬੀਰ ਸਿੰਘ ਸੰਧੂ, ਜਰਨੈਲ ਸਿੰਘ ਮੋਠਾਂਵਾਲਾ ਤੇ ਮੰਚ ਨਾਲ ਸਬੰਧਿਤ ਹੋਰ ਆਗੂਆਂ ਨੇ ਡਾ. ਭੰਡਾਲ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਡਾ. ਭੰਡਾਲ ਦੀ ਇਸ ਨਿਯੁਕਤੀ ਨਾਲ ਮੰਚ ਦਾ ਮਾਣ ਵਧਿਆ ਹੈ | ਵਰਨਣਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਭੰਡਾਲ ਬੇਟ ਦੇ ਜੰਮਪਲ ਡਾ. ਗੁਰਬਖਸ਼ ਸਿੰਘ ਭੰਡਾਲ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 30 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ | ਡਾ. ਭੰਡਾਲ ਅੰਤਰਰਾਸ਼ਟਰੀ ਪੱਧਰ ਦੀਆਂ ਉਨ੍ਹਾਂ 10 ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ |